24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਿੰਡ ਪੱਲੀਆਂ ਕਲਾਂ ਲਾਗੇ ਦਿਨ- ਦਿਹਾੜੇ ਔਰਤ ’ਤੇ ਹੋਇਆ ਹਮਲਾ

ਉਸਮਾਨਪੁਰ, 23 ਨਵੰਬਰ (ਸੰਦੀਪ ਮਝੂਰ)-ਦੁਪਹਿਰ ਡੇਢ ਵਜੇ ਦੇ ਕਰੀਬ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵਲੋਂ ਸਕੂਟਰੀ ਸਵਾਰ ਔਰਤ ਨੂੰ ਮੋਟਰਸਾਈਕਲ ਦੀ ਟੱਕਰ ਮਾਰ ਕੇ ਪਿੰਡ ਪੱਲੀਆਂ ਕਲਾਂ ਦੇ ਇੱਟਾਂ ਭੱਠੇ ਦੇ ਨੇੜੇ ਲਗਦੇ ਖੇਤਾਂ ਵਿੱਚ ਤੇਜ਼ਧਾਰ ਹਥਿਆਰ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਹੈ। ਉਕਤ ਵਿਅਕਤੀ ਲੋਕਾਂ ਵਲੋਂ ਰੌਲਾ ਪਾਉਣ ’ਤੇ ਮੌਕਾ ਵਾਰਦਾਤ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

Ad Position 21
No active advertisement
ਪੱਲੀਆਂ ਕਲਾਂ ਨੇੜੇ ਔਰਤ ’ਤੇ ਹੋਏ ਹਮਲੇ ਦਾ ਥਾਣਾ ਰਾਹੋਂ ਮੁਖੀ ਹੈਰੀ ਬੋਪਾਰਾਏ ਸਮੇਤ ਪੁਲਿਸ ਪਾਰਟੀ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਸਮੇਤ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ। ਤਸਵੀਰ : ਸੰਦੀਪ ਮਝੂਰ 24-11-2026
ਉਸਮਾਨਪੁਰ, 23 ਨਵੰਬਰ (ਸੰਦੀਪ ਮਝੂਰ)-ਦੁਪਹਿਰ ਡੇਢ ਵਜੇ ਦੇ ਕਰੀਬ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵਲੋਂ ਸਕੂਟਰੀ ਸਵਾਰ ਔਰਤ ਨੂੰ ਮੋਟਰਸਾਈਕਲ ਦੀ ਟੱਕਰ ਮਾਰ ਕੇ ਪਿੰਡ ਪੱਲੀਆਂ ਕਲਾਂ ਦੇ ਇੱਟਾਂ ਭੱਠੇ ਦੇ ਨੇੜੇ ਲਗਦੇ ਖੇਤਾਂ ਵਿੱਚ ਤੇਜ਼ਧਾਰ ਹਥਿਆਰ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਹੈ। ਉਕਤ ਵਿਅਕਤੀ ਲੋਕਾਂ ਵਲੋਂ ਰੌਲਾ ਪਾਉਣ ’ਤੇ ਮੌਕਾ ਵਾਰਦਾਤ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਮੌਕੇ ਥਾਣਾ ਮੁਖੀ ਰਾਹੋਂ ਹੈਰੀ ਬੋਪਾਰਾਏ ਸਮੇਤ ਪੁਲਿਸ ਪਾਰਟੀ ਅਤੇ ਫਿੰਗਰ ਪ੍ਰਿੰਟ ਵਿਭਾਗ ਦੇ ਅਧਿਕਾਰੀਆ ਨੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਚਿੱਤਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਘੱਕੇਵਾਲ ਅਤੇ ਉਕਤ ਔਰਤ ਰਣਜੀਤ ਕੌਰ ਆਪਣੇ-ਆਪਣੇ ਸਾਧਨਾਂ ’ਤੇ ਜਦੋਂ ਉਕਤ ਸਥਾਨ ’ ਤੇ ਪੁੱਜੇ ਤਾਂ ਉਕਤ ਵਿਅਕਤੀ ਨੇ ਸਕੂਟਰੀ ਨੰਬਰ ਪੀ.ਬੀ 32 ਏ.ਸੀ 4523 ’ਤੇ ਸਵਾਰ ਔਰਤ ਨੂੰ ਮੋਟਰਸਾਈਕਲ ਨਾਲ ਟੱਕਰ ਮਾਰ ਸਕੂਟਰੀ ਸਮੇਤ ਖੇਤਾਂ ’ਚ ਸੁੱਟ ਦਿੱਤਾ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੇ ਦੋਵੇਂ ਹੱਥਾਂ ਅਤੇ ਸਰੀਰ ਦੇ ਕਈ ਹਿੱਸਿਆ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਰਾਹਗੀਰਾਂ ਅਤੇ ਇੱਟਾਂ ਦੇ ਭੱਠੇ ’ਤੇ ਲੱਗੇ ਪ੍ਰਵਾਸੀ ਮਜ਼ਦੂਰਾਂ ਵਲੋਂ ਰੌਲਾ ਪਾਏ ਜਾਣ ’ਤੇ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਉਕਤ ਔਰਤ ਅਤੇ ਵਿਅਕਤੀ ਦਾ ਆਪਸ ਵਿੱਚ ਕੀ ਰਿਸ਼ਤਾ ਹੈ, ਅਜੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਗੰਭੀਰ ਹਾਲਤ ਵਿੱਚ ਜਖ਼ਮੀ ਔਰਤ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਿਸ ਵਲੋਂ ਹਮਲਾਵਰ ਵਿਅਕਤੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਹੈਰੀ ਬੋਪਾਰਾਏ ਅਨੁਸਾਰ ਹਮਲਾਵਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਧੌਲ ਵਿਖੇ ਸ਼ਹੀਦ ਪਰਮਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਬਰਸੀ ਸਮਾਗਮ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਸਦਰ ਥਾਣਾ ਨਵਾਂਸ਼ਹਿਰ ਪੁਲਿਸ ਵਲੋਂ ਕਾਬੂ
Ad Position 24