ਪਿੰਡ ਸਹਿਬਾਜ਼ਪੁਰ ਵਿਖੇ ਅੰਡਰ-14 ਵਾਲੀਬਾਲ ਟੂਰਨਾਮੈਂਟ ਕਰਵਾਇਆ
ਬਲਾਚੌਰ, 23 ਨਵੰਬਰ (ਨਰੇਸ਼ ਧੌਲ) - ਪਿੰਡ ਸਹਿਬਾਜ਼ਪੁਰ ਨਜ਼ਦੀਕ ਬਲਾਚੌਰ ਭੱਦੀ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੰਡਰ 14 ਵਾਲੀਬਾਲ ਟੂਰਨਾਮੈਂਟ ਉਤਸ਼ਾਹ ਪੂਰਵਕ ਕਰਵਾਇਆ ਗਿਆ। ਜਿਸ ਵਿੱਚ ਲਗਪਗ 14 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਸਹਿਬਾਜਪੁਰ ਨੇ ਪਹਿਲਾ ਸਥਾਨ ਅਤੇ ਬਾਗੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਚੌਰ, 23 ਨਵੰਬਰ (ਨਰੇਸ਼ ਧੌਲ) - ਪਿੰਡ ਸਹਿਬਾਜ਼ਪੁਰ ਨਜ਼ਦੀਕ ਬਲਾਚੌਰ ਭੱਦੀ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੰਡਰ 14 ਵਾਲੀਬਾਲ ਟੂਰਨਾਮੈਂਟ ਉਤਸ਼ਾਹ ਪੂਰਵਕ ਕਰਵਾਇਆ ਗਿਆ। ਜਿਸ ਵਿੱਚ ਲਗਪਗ 14 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਸਹਿਬਾਜਪੁਰ ਨੇ ਪਹਿਲਾ ਸਥਾਨ ਅਤੇ ਬਾਗੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਸੱਤ ਪਾਲ ਪੰਜਾਬ ਪੁਲਿਸ, ਸ਼ਿਵ ਕੁਮਾਰ ਵਿੱਕੀ, ਮਨਪ੍ਰੀਤ ਚੌਧਰੀ, ਅਸ਼ਵਨੀ ਚੌਧਰੀ, ਵਿਪਨ ਪ੍ਰਧਾਨ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਬੈਸਟ ਪਲੇਅਰ ਦਿਲਜੀਤ ਚੌਹਾਨ ਨੂੰ ਵਿਸ਼ੇਸ਼ ਤੌਰ ’ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਸਮੁੱਚੇ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ-ਪਿੰਡ ਖੇਡ ਮੇਲੇ ਕਰਵਾਏ ਜਾਣੇ ਅਤਿ ਜਰੂਰੀ ਹਨ। ਇਸ ਮੌਕੇ ਅਸ਼ਵਨੀ ਚੌਧਰੀ, ਵਿਪਨ ਚੌਧਰੀ, ਬਲਵਿੰਦਰ ਚੌਧਰੀ ਪ੍ਰਧਾਨ, ਅਜੇ ਕਸਾਣਾ, ਸੁਰਜੀਤ ਰਾਏ, ਚਮਨ ਚੌਹਾਨ, ਬਿੱਲੂ ਚੌਧਰੀ, ਸੁਰਿੰਦਰ ਪਾਲ ਰੋਡਾ, ਸਮੂਹ ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ।