29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੜੋਆ ਵਾਇਆ ਦਿਆਲਾ ਤੇ ਮਹਿੰਦਪੁਰ ਸੜਕ ’ਚ ਥਾਂ-ਥਾਂ ਪਏ ਟੋਏ

ਸੜੋਆ, 29 ਨਵੰਬਰ (ਸਹੂੰਗੜਾ) - 2022 ਦੇ ਅਖੀਰ ’ਚ ਹਲਕਾ ਬਲਾਚੌਰ ਦੇ ਕਾਂਗਰਸ ਸਰਕਾਰ ਸਮੇਂ ਰਹਿ ਚੁੱਕੇ ਵਿਧਾਇਕ ਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਨੈਸ਼ਨਲ ਹਾਈਵੇ ਚੰਡੀਗੜ੍ਹ ਮਾਰਗ ਤੋਂ ਲੈ ਕੇ ਮਹਿੰਦਪੁਰ ਵਾਇਆ ਦਿਆਲਾ, ਸੜੋਆ ਤੇ ਕੁੱਕੜ ਮਜਾਰੇ ਅਤੇ ਸ੍ਰੀ ਅਨੰਦਪੁਰ ਸਾਹਿਬ ਮਾਰਗ ਨੂੰ ਜੋੜਨ ਵਾਲੀ ਅਠਾਰਾਂ ਫੁੱਟੀ ਸੜਕ ਦਾ ਨੀਂਹ ਪੱਥਰ ਕਾਂਗਰਸ ਸਰਕਾਰ ਵੇਲੇ ਰੱਖਿਆ ਸੀ। ਪੌਣੇ ਪੰਜ ਕਰੋੜ ਦੀ ਲਾਗਤ ਨਾਲ 18 ਫੁੱਟੀ ਸੜਕ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੰਗ ਨੂੰ ਪੂਰੇ ਕਰਦਿਆਂ ਬਣਾਉਣ ਦਾ ਉਪਰਾਲਾ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 30-11-2026
ਸੜੋਆ, 29 ਨਵੰਬਰ (ਸਹੂੰਗੜਾ) - 2022 ਦੇ ਅਖੀਰ ’ਚ ਹਲਕਾ ਬਲਾਚੌਰ ਦੇ ਕਾਂਗਰਸ ਸਰਕਾਰ ਸਮੇਂ ਰਹਿ ਚੁੱਕੇ ਵਿਧਾਇਕ ਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਨੈਸ਼ਨਲ ਹਾਈਵੇ ਚੰਡੀਗੜ੍ਹ ਮਾਰਗ ਤੋਂ ਲੈ ਕੇ ਮਹਿੰਦਪੁਰ ਵਾਇਆ ਦਿਆਲਾ, ਸੜੋਆ ਤੇ ਕੁੱਕੜ ਮਜਾਰੇ ਅਤੇ ਸ੍ਰੀ ਅਨੰਦਪੁਰ ਸਾਹਿਬ ਮਾਰਗ ਨੂੰ ਜੋੜਨ ਵਾਲੀ ਅਠਾਰਾਂ ਫੁੱਟੀ ਸੜਕ ਦਾ ਨੀਂਹ ਪੱਥਰ ਕਾਂਗਰਸ ਸਰਕਾਰ ਵੇਲੇ ਰੱਖਿਆ ਸੀ। ਪੌਣੇ ਪੰਜ ਕਰੋੜ ਦੀ ਲਾਗਤ ਨਾਲ 18 ਫੁੱਟੀ ਸੜਕ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੰਗ ਨੂੰ ਪੂਰੇ ਕਰਦਿਆਂ ਬਣਾਉਣ ਦਾ ਉਪਰਾਲਾ ਕੀਤਾ ਗਿਆ ਸੀ। 2022 ’ਚ ਚੋਣ ਜਾਬਤਾ ਲੱਗਣ ਤੋਂ ਬਾਅਦ ਇਹ ਸੜਕ ਦਾ ਕੰਮ ਧੀਮੀ ਗਤੀ ਨਾਲ ਸ਼ੁਰੂ ਹੋਇਆ ਸੀ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ’ਚ ਆਈ ਫਿਰ ਇਸਦਾ ਕੰਮ ਦੁਬਾਰਾ ਸ਼ੁਰੂ ਹੋਇਆ। ਆਪ ਦੀ ਸਰਕਾਰ ਵਿੱਚ ਹੀ ਇਸ ਦਾ ਕੰਮ ਮੁਕੰਮਲ ਕਰਵਾਇਆ ਗਿਆ। ਇਸ ਸੜਕ ਦੀ ਹਾਲਤ ਬਿਆਨ ਕਰਦੀ ਹੈ ਕਿ ਇਹ ਸੜਕ ਸਮੇਂ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਸੜਕ ਦੇ ਵਿੱਚ ਵੱਡੇ-ਵੱਡੇ ਖੱਡੇ ਪੈਣ ਕਰਕੇ ਆਉਣ ਜਾਣ ਵੇਲੇ ਗੱਡੀਆਂ, ਮੋਟਰਸਾਈਕਲ, ਟਰਾਲੀਆਂ ਨੂੰ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਰਾਹਗੀਰਾਂ ਨੇ ਦੱਸਿਆ ਹੈ ਕਿ ਮੰਡੀ ਬੋਰਡ ਦੇ ਅਧਿਕਾਰੀ ਅਤੇ ਠੇਕੇਦਾਰ ਵੱਲੋਂ ਇਸ ਸੜਕ ਵੱਲ ਮੁੜ ਕੇ ਨਹੀਂ ਦੇਖਿਆ ਗਿਆ ਅਤੇ ਸੜਕ ’ਚ ਪਏ ਖੱਡਿਆਂ ਨੂੰ ਆਉਂਦੇ ਜਾਂਦੇ ਰਾਹੀਆਂ ਵੱਲੋਂ ਪੂਰਿਆ ਜਾ ਰਿਹਾ ਹੈ ਜਿਸ ਨਾਲ ਸੜਕ ’ਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਕੁਝ ਰਾਹਤ ਮਿਲੀ ਹੈ। ਸੜੋਆ ਦੇ ਮੇਨ ਚੌਂਕ ਤੋਂ ਕੁੱਕੜ ਮਜਾਰੇ ਜਾਣ ਵਾਲੀ 18 ਫੁੱਟੀ ਸੜਕ ’ਚ ਬਹੁਤ ਸਾਰੇ ਖੱਡੇ ਪਏ ਹੋਣ ਕਰਕੇ ਠੇਕੇਦਾਰ ਵਲੋਂ ਪੈਚ ਵਰਕ ਨਹੀਂ ਲਗਾਇਆ ਗਿਆ ਅਤੇ ਜੋ ਇਸ ਸੜਕ ਦੇ ਵਿਚਕਾਰ ਦਿਆਲਾ ਵਾਲੀ ਖੱਟ ’ਤੇ ਪੁੱਲ ਬਣਿਆ ਹੋਇਆ ਹੈ ਉਸ ਸੜਕ ਦੇ ਆਲੇ ਦੁਆਲੇ ਦੀਆਂ ਸਾਈਡਾਂ ਕਾਫੀ ਬੈਠ ਚੁੱਕੀਆਂ ਹਨ ਜਿਸ ਨਾਲ ਕਦੀ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਕੁਝ ਰਾਹਗੀਰਾਂ ਨੇ ਸੜਕ ਦਿਖਾਉਂਦੇ ਹੋਏ ਦੱਸਿਆ ਕਿ ਅਸੀਂ ਆਪਣੇ ਹੀ ਖਰਚੇ ’ਤੇ ਮਿੱਟੀ ਪਵਾ ਕੇ ਇਨ੍ਹਾਂ ਖੱਡਿਆਂ ਨੂੰ ਪੂਰਿਆ ਹੈ, ਜੋ ਕਿ ਸਰਕਾਰਾਂ ਦਾ ਕੰਮ ਆਮ ਪਿੰਡਾਂ ਦੇ ਲੋਕ ਹੀ ਕਰ ਰਹੇ ਹਨ। ਆਲੇ ਦੁਆਲੇ ਦੇ ਪਿੰਡਾਂ ਦੇ ਕੁਝ ਸਮਾਜ ਸੇਵੀ ਵਿਅਕਤੀਆਂ ਦੁਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ, ਜਤਿੰਦਰ ਸਿੰਘ ਸਾਬਕਾ ਸਰਪੰਚ ਦਿਆਲਾ, ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਬਲਾਕ ਸੰਮਤੀ ਮੈਂਬਰ ਜਤਿੰਦਰ ਸਿੰਘ ਲਾਡੀ, ਚੌਧਰੀ ਸੁਖਵਿੰਦਰ ਸਿੰਘ ਹੁਣਾਂ ਨੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੜਕ ’ਚ ਪਏ ਵੱਡੇ-ਵੱਡੇ ਖੱਡਿਆਂ ਨੂੰ ਪੈਚ ਮਾਰਕ ਲਗਾ ਕੇ ਠੀਕ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਰਿੰਦਰ ਕੌਰ ਨਮਿਤ ਪਾਠ ਦਾ ਭੋਗ ਕੱਲ੍ਹ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਦੀ ਟਿਕਟ ਲਈ ਪੰਜ ਪ੍ਰਮੁੱਖ ਦਾਅਵੇਦਾਰ
Ad Position 24