28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਦੀ ਪਟਿਆਲਾ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 02-01-2026
ਪਟਿਆਲਾ, 1 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸੀਨੀਅਰ ਭਾਜਪਾਈ ਆਗੂ ਸਤਬੀਰ ਸਿੰਘ ਖੱਟੜਾ ਜੋ ਦੀ ਪਟਿਆਲਾ ਵੈੱਲਫੇਅਰ ਸੋਸਾਇਟੀ ਨਾਮ ਦੀ ਸੰਸਥਾ ਵੀ ਚਲਾ ਰਹੇ ਹਨ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੁਸਾਇਟੀ ਦੇ ਦਫ਼ਤਰ ਮਿੰਨੀ ਸਕੱਤਰੇਤ ਦੇ ਸਾਹਮਣੇ ਪਾਏ ਗਏ | ਇਸ ਧਾਰਮਿਕ ਸਮਾਗਮ ਵਿਚ ਭਾਜਪਾ ਨਾਲ ਸੰਬੰਧਿਤ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਕਈ ਸੰਸਥਾਵਾਂ ਦੇ ਆਗੂ ਵੀ ਸ਼ਿਰਕਤ ਕਰਨ ਪਹੁੰਚੇ | ਖੱਟੜਾ ਮੁਤਾਬਿਕ ਹਰ ਸਾਲ ਸੋਸਾਇਟੀ ਵਲੋਂ ਇਹ ਧਾਰਮਿਕ ਸਮਾਗਮ ਇੱਥੇ ਕਰਵਾਇਆ ਜਾਂਦਾ ਹੈ |
ਇਸ ਦੌਰਾਨ ਹਲਕਾ ਪਟਿਆਲਾ ਦਿਹਾਤੀ ਵਿਚੋਂ ਕਈ ਪਿੰਡਾਂ ਦੇ ਪੰਚ, ਸਰਪੰਚ ਵੀ ਪਹੁੰਚੇ ਹੋਏ ਸਨ | ਖੱਟੜਾ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਧਾਰਮਿਕ ਸਮਾਗਮ ਕਰਾ ਕੇ ਗੁਰੂ ਦੀ ਓਟ ਆਸਰੇ ਨਾਲ ਸ਼ੁਰੂ ਕੀਤੀ ਜਾਵੇ ਤਾਂ ਹਰ ਕਾਰਜ ਸਫਲ ਹੁੰਦੇ ਹਨ | ਇਸ ਮੌਕੇ ਰਣਬੀਰ ਸਿੰਘ ਖੱਟੜਾ ਸਾਬਕਾ ਡੀ.ਆਈ.ਜੀ, ਪ੍ਰਨੀਤ ਕੌਰ, ਬਲਵਿੰਦਰ ਸਿੰਘ ਕੰਗ ਪ੍ਰਧਾਨ, ਵਿਜੈ ਕੁਮਾਰ ਗਰਗ ਕੂਕਾ ਪ੍ਰਧਾਨ, ਤਰਸੇਮ ਸਿੰਘ ਕਸਿਆਣਾ, ਗੁਰਬਾਜ ਸਿੰਘ ਖਲੀਫੇਵਾਲਾ, ਹਰਜੀਤ ਚਲੈਲਾਂ, ਯੁਵਰਾਜ ਸ਼ਰਮਾ, ਰੋਮੀ ਸਿੰਬੜੋ, ਗੁਰਦਾਸ ਸਿੰਘ ਸਿਉਣਾ, ਅੰਮਿ੍ਤਪਾਲ ਕੌਰ, ਗੁਰਧਿਆਨ ਸਿੰਘ ਬਾਰਨ, ਗੁਰਦੀਪ ਸਿੰਘ ਭੱਟੀ, ਗੁਰਭਜਨ ਸਿੰਘ ਲਚਕਾਣੀ, ਮੇਜਰ ਸਿੰਘ ਲਚਕਾਣੀ, ਮਿੱਠੂ ਹਰਦਾਸਪੁਰ, ਚਮਕੌਰ ਸਿੰਘ ਇੱਛੇਵਾਲ, ਲਖਵਿੰਦਰ ਸਿੰਘ ਕਲਵਾ, ਕੁਲਵੰਤ ਸਿੰਘ ਲਲੋਡਾ, ਵਿੱਕੀ ਸਿੰਘ ਪੇਧਨ, ਵਿਜੈ ਕੁਮਾਰ ਪ੍ਰਧਾਨ, ਆਰ.ਕੇ. ਸਿੰਧੀ, ਭਗਵਾਨ ਸਿੰਘ ਲੰਗ, ਤਾਰੀ ਰੋੜੇਵਾਲ, ਕਾਲਾ ਰੋੜੇਵਾਲ, ਗੁਰਦੀਪ ਗੋਲਾ, ਸੰਦੀਪ ਸਿੰਘ ਅਜਨੌਦਾ, ਗੁਰਜਿੰਦਰ ਸਿੰਘ ਕਸਿਆਣਾ, ਚਮਕੌਰ ਸਿੰਘ ਮੰਡੌੜ, ਮਹਿੰਦਰਪਾਲ ਸਿੰਘ ਸੋਢੀ, ਮਨਮੋਹਨ ਸਿੰਘ ਕੁੱਕੂ, ਯਾਦਵਿੰਦਰ ਸਿੰਘ ਨੰਦਪੁਰ ਕੇਸ਼ੋ, ਤਰਸੇਮ ਸਿੰਘ ਕੋਟਲੀ ਪੀਏ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰੀ ਸਟਾਫ਼ ਨੇ ਨਵੇਂ ਸਾਲ ਦੀ ਆਮਦ ਮੌਕੇ ਲਗਾਇਆ ਲੰਗਰ ਅਗਲੀ ਖ਼ਬਰ ਟਾਵਰ ਮੋਰਚੇ 'ਤੇ ਗੁਰਦੀਪ ਸਿੰਘ ਯੂ.ਐੱਸ.ਏ. ਵਲੋਂ ਦਸਤਾਰਾਂ ਦਾ ਲੰਗਰ ਲਗਾਇਆ
Ad Position 24