ਫ਼ਤਹਿਗੜ੍ਹ ਸਾਹਿਬ, 3 ਜਨਵਰੀ (ਬਲਜਿੰਦਰ ਸਿੰਘ)-ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸਰਹਿੰਦ ਵਲੋਂ ਨਵੇਂ ਸਾਲ ਦੀ ਆਮਦ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡਾ. ਥਿੰਦ ਨੇ ਸੀਨੀਅਰ ਸਿਟੀਜ਼ਨਾਂ ਅਤੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਪਿਛਲੇ ਜਨਮ ਦੇ ਪੁੰਨ ਹਨ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਧਰਤੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸੁਚਾਰੂ ਢੰਗ ਨਾਲ ਸੰਪੰਨ ਹੋਏ ਸ਼ਹੀਦੀ ਸਮਾਗਮਾਂ ਵਿਚ ਦੇਸ਼ ਅਤੇ ਵਿਦੇਸ਼ਾਂ ਤੋਂ ਲਗਪਗ 80 ਲੱਖ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ | ਇਸ ਮੌਕੇ ਸਫਲ ਆਯੋਜਨ ਵਿਚ ਸੀਨੀਅਰ ਨਾਗਰਿਕਾਂ ਦੇ ਸਹਿਯੋਗ ਅਤੇ ਆਸ਼ੀਰਵਾਦ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ | ਜਿਸ ਬਦਲੇ ਉਨ੍ਹਾਂ ਸੀਨੀਅਰ ਸਿਟੀਜ਼ਨਾਂ ਦਾ ਧੰਨਵਾਦ ਵੀ ਕੀਤਾ | ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਨਾਥ ਸ਼ਰਮਾ ਨੇ ਡਾ. ਥਿੰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਸ਼ਹੀਦੀ ਸਭਾ ਵਿਚ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਿਲ ਨਹੀਂ ਆਈ | ਪਾਰਕਿੰਗ, ਸਫ਼ਾਈ, ਸਿਹਤ ਸਹੂਲਤਾਂ ਅਤੇ ਆਵਾਜਾਈ ਆਦਿ ਦੇ ਸਾਰੇ ਪ੍ਰਬੰਧ ਉੱਚ ਪੱਧਰੀ ਸਨ | ਅੱਜ ਦੇ ਪ੍ਰੋਗਰਾਮ ਦਾ ਆਯੋਜਨ ਨਕੇਸ਼ ਜਿੰਦਲ ਦੁਆਰਾ ਕੀਤਾ ਗਿਆ ਸੀ | ਜਿਸ ਦੌਰਾਨ ਜਿੰਦਲ ਨੇ ਡਾ. ਥਿੰਦ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਮੰਚ ਸੰਚਾਲਨ ਪ੍ਰੋ. ਅਸ਼ੋਕ ਸੂਦ ਨੇ ਕੀਤਾ | ਇਸ ਮੌਕੇ ਸਤਪਾਲ ਪੁਰੀ, ਤਰਸੇਮ ਖੁੱਲਰ, ਗੋਪਾਲ ਬਿੰਬਰਾ, ਪ੍ਰੋ. ਸਾਧੂ ਸਿੰਘ, ਕਰਨੈਲ ਸਿੰਘ, ਅਮਰੀਕ ਸਿੰਘ, ਅਮਰਜੀਤ ਭਾਰਦਵਾਜ, ਅਨਿਲ ਅਤਰੀ, ਤਰਵਿੰਦਰ ਸਿੰਘ ਚੱਢਾ, ਡਾ. ਸੁਦੇਸ਼ ਚੋਪੜਾ ਅਤੇ ਮੇਜਰ ਸਿੰਘ ਨੇ ਗੀਤਾਂ, ਸੰਗੀਤ, ਕਵਿਤਾਵਾਂ ਅਤੇ ਆਪਣੇ ਵਿਚਾਰਾਂ ਰਾਹੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਨਕੇਸ਼ ਜਿੰਦਲ ਜਨਰਲ ਸਕੱਤਰ, ਹਰਜਿੰਦਰ ਸਿੰਘ ਚੱਢਾ ਖ਼ਜ਼ਾਨਚੀ, ਅਨਿਲ ਅੱਤਰੀ, ਸੁਰਿੰਦਰ ਭਾਰਦਵਾਜ, ਤਰਸੇਮ ਖੁੱਲਰ, ਡਾ. ਮਨਮੋਹਨ ਕੌਸ਼ਲ, ਰੁਪਿੰਦਰ ਪੁਰੀ, ਸਤਪਾਲ ਪੁਰੀ, ਮਲਕੀਤ ਸਿੰਘ ਟਿਵਾਣਾ, ਰਵਿੰਦਰ ਪੁਰੀ, ਡਾ. ਗਿਰੀਸ਼ ਬਿਥਰ, ਪ੍ਰੋ. ਸਾਧੂ ਸਿੰਘ ਪਨਾਗ, ਪ੍ਰੋ. ਗੁਰਦਰਸ਼ਨ ਸਿੰਘ, ਪ੍ਰੋ. ਗੁਰਪ੍ਰਕਾਸ਼ ਸੰਧੂ, ਅਮਰਜੀਤ ਲਾਲ, ਅਮਰਜੀਤ ਭਾਰਦਵਾਜ, ਰਾਕੇਸ਼ ਭਾਰਦਵਾਜ, ਰਮਨੀਲ ਸ਼ਰਮਾ, ਦਵਿੰਦਰ ਵਰਮਾ, ਵਿਜੇ ਵਰਮਾ, ਸੰਜੀਵ ਵਰਮਾ, ਕੁਲਦੀਪ ਸ਼ਰਮਾ, ਮੋਹਨ ਲਾਲ ਵਰਮਾ, ਕਰਨੈਲ ਸਿੰਘ, ਸੁਰਿੰਦਰ ਸ਼ਰਮਾ, ਜਗਦੀਸ਼ ਵਰਮਾ, ਮੇਜਰ ਸਿੰਘ, ਡਾ. ਹਿਤੇਂਦਰ ਸੂਰੀ, ਦੀਪ ਮਲਹੋਤਰਾ, ਰਾਜੇਸ਼ ਉੱਪਲ, ਵਿਨੋਦ ਗਿਰਧਰ, ਰਾਕੇਸ਼ ਸੂਦ, ਰਾਧੇ ਸ਼ਿਆਮ ਸੂਦ, ਕੈਪਟਨ ਸੇਵਾ ਸਿੰਘ, ਅਸ਼ਵਨੀ ਕੌੜਾ ਅਮਰੀਕ ਸਿੰਘ, ਅਰੁਣ ਮੜਕਨ ਵੀ ਸ਼ਾਮਿਲ ਸਨ |