ਮੰਡੀ ਗੋਬਿੰਦਗੜ੍ਹ, 3 ਜਨਵਰੀ (ਰਾਜੇਸ਼ ਸ਼ਰਮਾ)-ਨਵੇਂ ਸਾਲ 2026 ਦੇ ਸ਼ੁਭ ਮੌਕੇ 'ਤੇ ਗਾਇਤਰੀ ਪਰਿਵਾਰ ਟਰੱਸਟ, ਮੰਡੀ ਗੋਬਿੰਦਗੜ੍ਹ ਵਲੋਂ ਸਥਾਨਕ ਸੂਆ ਰੋਡ ਸਥਿਤ ਸ਼ਨੀ ਮੰਦਿਰ ਦੇ ਨੇੜੇ ਵਿਸ਼ਾਲ ਨੌਂ ਕੁੰਡ ਗਾਇਤਰੀ ਮਹਾਯੱਗ ਕਰਵਾਇਆ ਗਿਆ, ਜਿਸ ਵਿਚ ਜਗਦੀਸ਼ ਕੁਮਾਰ, ਅਤੁੱਲ ਗੁਪਤਾ, ਹਰੀਸ਼ ਗੁਪਤਾ, ਕੇ.ਪੀ. ਗੁਪਤਾ, ਬਾਬੂ ਲਾਲ ਗੁਪਤਾ, ਜੇ.ਪੀ. ਗੁਪਤਾ, ਸੁਸ਼ੀਲ ਗੁਪਤਾ, ਅਸ਼ੋਕ ਗੁਪਤਾ, ਰਾਮ ਪ੍ਰਕਾਸ਼ ਗੁਪਤਾ ਅਤੇ ਰੰਜਨ ਗੁਪਤਾ ਦਾ ਖ਼ਾਸ ਸਹਿਯੋਗ ਰਿਹਾ | ਇਸ ਵਿਸ਼ਾਲ ਨੌਂ ਕੁੰਡ ਗਾਇਤਰੀ ਮਹਾਯੱਗ ਵਿਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸਤਿਆਪਾਲ ਲੋਧੀ ਨੇ ਆਪਣੇ ਸਾਥੀਆਂ ਸਮੇਤ ਖ਼ਾਸ ਤੌਰ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ ਉਪਰੰਤ ਉਨ੍ਹਾਂ ਲੰਗਰ ਵਿਚ ਸੇਵਾ ਨਿਭਾਈ | ਇਸ ਮੌਕੇ ਗਾਇਤਰੀ ਪਰਿਵਾਰ ਟਰੱਸਟ ਦੇ ਮੈਂਬਰਾਂ ਅਤੇ ਗੁਪਤਾ ਪਰਿਵਾਰ ਨੇ ਦੱਸਿਆ ਕਿ ਇਹ ਮਹਾਯੱਗ ਵਿਸ਼ਵ ਸ਼ਾਂਤੀ, ਪਰਿਵਾਰਕ ਖ਼ੁਸ਼ੀ ਤੇ ਖੁਸ਼ਹਾਲੀ, ਸਮਾਜ ਭਲਾਈ ਅਤੇ ਸਕਾਰਾਤਮਿਕ ਊਰਜਾ ਦੇ ਪ੍ਰਸਾਰ ਲਈ ਕਰਵਾਇਆ ਗਿਆ ਸੀ | ਮਹਾ ਯੱਗ ਦੌਰਾਨ, ਯੱਗ, ਮੰਤਰਾਂ ਦੇ ਜਾਪ ਅਤੇ ਹਵਨ ਰਾਹੀਂ ਵਾਤਾਵਰਨ ਨੂੰ ਸ਼ੁੱਧ ਕੀਤਾ ਗਿਆ |