ਹਾਈਵੇ 'ਤੇ ਬੇਕਾਬੂ ਕਾਰ ਨੇ 3 ਪ੍ਰਵਾਸੀ ਦਰੜੇ, 1 ਦੀ ਮੌਤ
ਅਜੀਤ ਡੈਸਕ
05-01-2026
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਤਿੰਨ ਪ੍ਰਵਾਸੀ ਨੌਜਵਾਨ ਸੜਕ ਕੰਢੇ ਪੈਦਲ ਜਾ ਰਹੇ ਸਨ, ਜਿਸ ਦੌਰਾਨ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ | ਹਾਦਸਾ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਬਸੀ ਪਠਾਣਾਂ ਵਿਖੇ ਕੈਟਰਿੰਗ ਦਾ ਕੰਮ ਕਰਨ ਵਾਲੇ ਕੋਲ ਲੇਬਰ ਦਾ ਕੰਮ ਕਰਦੇ ਸਨ ਅਤੇ ਹਾਈਵੇ 'ਤੇ ਮੈਰਿਜ ਪੈਲੇਸ 'ਚ ਕੰਮ ਕਰਨ ਪਹੰੁਚੇ ਹੋਏ ਸਨ | ਹਾਦਸੇ 'ਚ ਵਰਿੰਦਰ ਨਾਮਕ ਪ੍ਰਵਾਸੀ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ ਰਕੇਸ਼ ਅਤੇ ਮੋਰਿਆ ਗੰਭੀਰ ਜ਼ਖਮੀ ਹੋਏ ਹਨ | ਜਿਨ੍ਹਾਂ ਨੂੰ ਇਲਾਜ ਲਈ ਖਮਾਣੋਂ ਦੇ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੋਂ ਡਾਕਟਰ ਨੇ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ | ਪ੍ਰਵਾਸੀ ਉਤਰ ਪ੍ਰਦੇਸ਼ ਵਾਸੀ ਹਨ ਅਤੇ ਫ਼ਿਲਹਾਲ ਲੁਧਿਆਣਾ ਰਹਿੰਦੇ ਦੱਸੇ ਗਏ ਹਨ | ਸੰਬੰਧਿਤ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |