15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਮਹਾਰਾਜਾ ਅਗਰਸੇਨ ਦੇ ਆਦਰਸ਼ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ-ਗੈਰੀ

ਮੰਡੀ ਗੋਬਿੰਦਗੜ੍ਹ, 15 ਨਵੰਬਰ (ਰਾਜੇਸ਼ ਸ਼ਰਮਾ)-ਨੌਜਵਾਨ ਅਗਰਵਾਲ ਸਭਾ ਅਤੇ ਮਹਾਰਾਜਾ ਅਗਰਸੇਨ ਵੈੱਲਫੇਅਰ ਸੁਸਾਇਟੀ ਵਲੋਂ ਮਹਾਰਾਜਾ ਅਗਰਸੇਨ ਜੀ ਦੀ 5150ਵੀਂ ਜਯੰਤੀ ਨੂੰ ਸਮਰਪਿਤ ‘ਏਕ ਸ਼ਾਮ ਮਹਾਰਾਜਾ ਅਗਰਸੇਨ ਕੇ ਨਾਮ’ ਸਿਰਲੇਖ ਹੇਠ ਸ਼ਾਨਦਾਰ ਸਭਿਆਚਾਰਕ ਸਮਾਗਮ ਮਹਾਰਾਜਾ ਅਗਰਸੇਨ ਭਵਨ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਉੱਘੇ ਉਦਯੋਗਪਤੀ ਅਤੇ ਸ਼੍ਰੀ ਚਾਮੁੰਡਾ ਮਲਟੀਮੈਟਲਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਕੁਲਦੀਪ ਮਿੱਤਲ ਅਤੇ ਦੇਵ ਕਰਨ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 16-11-2026
ਮੰਡੀ ਗੋਬਿੰਦਗੜ੍ਹ, 15 ਨਵੰਬਰ (ਰਾਜੇਸ਼ ਸ਼ਰਮਾ)-ਨੌਜਵਾਨ ਅਗਰਵਾਲ ਸਭਾ ਅਤੇ ਮਹਾਰਾਜਾ ਅਗਰਸੇਨ ਵੈੱਲਫੇਅਰ ਸੁਸਾਇਟੀ ਵਲੋਂ ਮਹਾਰਾਜਾ ਅਗਰਸੇਨ ਜੀ ਦੀ 5150ਵੀਂ ਜਯੰਤੀ ਨੂੰ ਸਮਰਪਿਤ ‘ਏਕ ਸ਼ਾਮ ਮਹਾਰਾਜਾ ਅਗਰਸੇਨ ਕੇ ਨਾਮ’ ਸਿਰਲੇਖ ਹੇਠ ਸ਼ਾਨਦਾਰ ਸਭਿਆਚਾਰਕ ਸਮਾਗਮ ਮਹਾਰਾਜਾ ਅਗਰਸੇਨ ਭਵਨ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਉੱਘੇ ਉਦਯੋਗਪਤੀ ਅਤੇ ਸ਼੍ਰੀ ਚਾਮੁੰਡਾ ਮਲਟੀਮੈਟਲਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਕੁਲਦੀਪ ਮਿੱਤਲ ਅਤੇ ਦੇਵ ਕਰਨ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਗਰਵਾਲ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਅਤੇ ਪ੍ਰਬੰਧਕਾਂ ਵਲੋਂ ਮਹਾਰਾਜਾ ਅਗਰਸੇਨ ਦੀ ਮੂਰਤੀ ਅੱਗੇ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਉਪਰੰਤ ਪਟਿਆਲਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਰਾਜਾ ਸੰਗੀਤ ਗਰੁੱਪ ਦੇ ਕਲਾਕਾਰਾਂ ਨੇ ਧਾਰਮਿਕ ਭਜਨਾਂ , ਗੀਤਾਂ ਅਤੇ ਮਨਮੋਹਕ ਸੰਗੀਤਕ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨਿਆ। ਨੌਜਵਾਨ ਅਗਰਵਾਲ ਸਭਾ ਦੇ ਪ੍ਰਧਾਨ ਸੱਜਣ ਗੋਇਲ ਅਤੇ ਚੇਅਰਮੈਨ ਵਿਨੋਦ ਗੋਇਲ ਨੇ ਦੱਸਿਆ ਕਿ ਸਭਾ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿਚ ਹੋਲੀ ਮਿਲਨ ਅਤੇ ਮਹਾਰਾਜਾ ਅਗਰਸੇਨ ਜਯੰਤੀ ਦੇ ਸਮਾਗਮ ਕਰਵਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਸਭਿਆਚਾਰ ਅਤੇ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਹੈ। ਮਹਾਰਾਜਾ ਅਗਰਸੇਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਾਰਾਇਣ ਸਿੰਗਲਾ ਅਤੇ ਸਕੱਤਰ ਰਾਜ ਗੋਇਲ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਵਲੋਂ ਦਿੱਤਾ ਗਿਆ ਸਮਾਨਤਾ, ਸਹਿਯੋਗ, ਸੇਵਾ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਅੱਜ ਵੀ ਸਮਾਜ ਲਈ ਪ੍ਰੇਰਣਾਸਰੋਤ ਹੈ। ਮੁੱਖ ਮਹਿਮਾਨਾਂ ਨੇ ਪ੍ਰਬੰਧਕ ਸੰਸਥਾਵਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਪਿਆਰ, ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਨੌਜਵਾਨ ਅਗਰਵਾਲ ਸਭਾ ਦੇ ਜਨਰਲ ਸਕੱਤਰ ਗੌਰਵ ਬਾਂਸਲ, ਖ਼ਜ਼ਾਨਚੀ ਉਮੇਸ਼ ਅਗਰਵਾਲ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਗੁਪਤਾ ਤੋਂ ਇਲਾਵਾ ਕਰਨ ਗੁਪਤਾ, ਰਾਜੀਵ ਗੋਇਲ ਗੋਇਲ ਪਲੇਟ ਵਾਲੇ, ਨਿਤਿਨ ਨਰੇਸ਼ ਗੁਪਤਾ, ਨਰੇਸ਼ ਮਿੱਤਲ, ਦੀਪਕ ਮਿੱਤਲ, ਯੁਵਕ ਮਿੱਤਲ, ਕਿਸ਼ੋਰ, ਸੁਰੇਸ਼ ਗੁਪਤਾ, ਅਜੈ ਗੋਇਲ, ਕਮਲ ਸਿੰਗਲਾ, ਰਿਸ਼ੀ ਰਾਜ ਗੋਇਲ, ਵਿਵੇਕ ਸਿੰਗਲਾ, ਸੰਦੀਪ ਗੋਇਲ, ਸੁਮਨ ਗੋਇਲ, ਰਾਕੇਸ਼ ਜਿੰਦਲ, ਸੰਜੇ ਗਰਗ, ਮਨੋਜ ਗਰਗ, ਕਮਲ ਗੁਪਤਾ, ਸ਼ਿਵਮ ਬਾਂਸਲ ਅਤੇ ਹਰਸ਼ ਗਰਗ ਸਮੇਤ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ। ਇਸੇ ਤਰ੍ਹਾਂ ਮਹਾਰਾਜਾ ਅਗਰਸੇਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਾਰਾਇਣ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਗੁਪਤਾ, ਮੀਤ ਪ੍ਰਧਾਨ ਰਮੇਸ਼ ਗੋਇਲ, ਸਕੱਤਰ ਰਾਜ ਗੋਇਲ, ਖ਼ਜ਼ਾਨਚੀ ਸੱਜਣ ਗੋਇਲ , ਸੰਯੁਕਤ ਸਕੱਤਰ ਅਰੁਣ ਅਗਰਵਾਲ, ਸੰਯੁਕਤ ਖ਼ਜ਼ਾਨਚੀ ਸੁਰੇਸ਼ ਗੁਪਤਾ, ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਕਾਲੂ ਰਾਮ ਗੋਇਲ, ਪ੍ਰੇਮ ਚੰਦ ਵਿਲਾਸ, ਐੱਸ. ਬਾਂਸਲ, ਸੁਸ਼ੀਲ ਮਿੱਤਲ, ਆਦਰਸ਼ ਗਰਗ, ਹਰੀਸ਼ ਸਿੰਗਲਾ, ਪ੍ਰਦੀਪ ਗੋਇਲ, ਮਹਿੰਦਰਪਾਲ ਗਰਗ, ਕਰਨ ਗੁਪਤਾ, ਪਵਨ ਗੋਇਲ, ਯਸ਼ਪਾਲ ਮਿੱਤਲ, ਗੌਰਵ ਬਾਂਸਲ, ਅਨਿਲ ਜਿੰਦਲ ਅਤੇ ਪੰਕਜ ਖੇਤਾਨ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਵਿਨੋਦ ਗੋਇਲ, ਸੁਭਾਸ਼ ਗੁਪਤਾ, ਹਰੇਸ਼ ਬਾਂਸਲ, ਸੁਜਾਨ ਸਿੰਘ ਗੋਇਲ, ਸ. ਗੋਇਲ, ਸੁਰਿੰਦਰਪਾਲ ਬਾਂਸਲ, ਜੀਵਨ ਬਾਂਸਲ, ਰਿਸ਼ੀ ਰਾਜ ਗੋਇਲ, ਸੰਜੇ ਮਿੱਤਲ ਅਤੇ ਅਨਿਲ ਗਰਗ ਸਮੇਤ ਸ਼ਹਿਰ ਦੇ ਹਜ਼ਾਰਾਂ ਅਗਰਵਾਲ ਭਰਾ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 400 ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਕਰਨਾ ਕਿਸਾਨਾਂ ਨਾਲ ਵੱਡਾ ਧੱਕਾ, ਸਰਕਾਰ ਤੁਰੰਤ ਖ਼ਰੀਦ ਸ਼ੁਰੂ ਕਰੇ-ਡਾ. ਅਮਨਦੀਪ ਕੌਰ... ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਵਿਖੇ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਖ-ਵੱਖ...
Ad Position 24