22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਬਹਾਵਲਪੁਰ ਟਰੱਸਟ ਬਸੀ ਪਠਾਣਾਂ ਦੀ ਨਵੀਂ ਟੀਮ ਦਾ ਹੋਇਆ ਗਠਨ

Ad Position 21
No active advertisement
ਅਜੀਤ ਡੈਸਕ 06-01-2026
ਬਸੀ ਪਠਾਣਾਂ, 5 ਜਨਵਰੀ (ਐਚ.ਐਸ.ਗੌਤਮ)-ਬਹਾਵਲਪੁਰ ਟਰੱਸਟ ਬਸੀ ਪਠਾਣਾਂ ਦੀ ਇਕ ਵਿਸ਼ੇਸ਼ ਮੀਟਿੰਗ ਟਰੱਸਟ ਦੇ ਪ੍ਰਧਾਨ ਸੁਸ਼ੀਲ ਕੁਮਾਰ ਗਰੋਵਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸੁਸ਼ੀਲ ਕੁਮਾਰ ਗਰੋਵਰ ਵਲੋਂ ਟਰੱਸਟ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਜਿਸ ਵਿਚ ਵਾਸਦੇਵ ਨੰਦਾ ਨੂੰ ਚੇਅਰਮੈਨ, ਮਦਨ ਲਾਲ ਟੁਲਾਨੀ ਤੇ ਰਾਜ ਕੁਮਾਰ ਪਹੂਜਾ ਸੀਨੀਅਰ ਸਰਪ੍ਰਸਤ, ਲੀਲਾ ਰਾਮ ਵਾਈਸ ਪ੍ਰਧਾਨ, ਅਰਜੁਨ ਕੁਮਾਰ ਸੇਤੀਆ ਸੀਨੀਅਰ ਵਾਈਸ ਚੇਅਰਮੈਨ, ਰਾਮ ਲਾਲ ਕੌਸ਼ਲ ਖਜਾਨਚੀ, ਭੁਪਿੰਦਰ ਕੁਮਾਰ ਜਨਰਲ ਸੈਕਟਰੀ ਅਤੇ ਦੇਵ ਰਾਜ ਗਖੜ ਨੂੰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ | ਇਸ ਮੀਟਿੰਗ ਵਿਚ ਭਾਰਤੀਯ ਬਹਾਵਲਪੁਰ ਮਹਾਸੰਘ ਦੇ ਕੌਮੀ ਮੁੱਖ ਸਲਾਹਕਾਰ ਬਲਦੇਵ ਕਿ੍ਸ਼ਨ ਹਸੀਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਹਸੀਜਾ ਨੇ ਟਰੱਸਟ ਦੇ ਸਾਰੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਗਰੋਵਰ ਨੇ ਹਸੀਜਾ ਅਤੇ ਹਾਜ਼ਰ ਟਰੱਸਟੀਆਂ ਦਾ ਮੀਟਿੰਗ ਵਿਚ ਪਹੁੰਚਣ 'ਤੇ ਸਵਾਗਤ ਅਤੇ ਧੰਨਵਾਦ ਕੀਤਾ | ਇਸ ਮੌਕੇ 'ਤੇ ਉੱਤਮ ਚੰਦ ਸਚਦੇਵਾ, ਸਤੀਸ਼ ਛਾਬੜਾ, ਚੰਦਨ ਖੁਰਾਨਾ, ਰਾਮ ਕਿ੍ਸ਼ਨ ਚੁੱਘ, ਕਿ੍ਸ਼ਨ ਲਾਲ ਛਾਬੜਾ, ਭੁਪਿੰਦਰ ਕੁਮਾਰ, ਦੇਵ ਰਾਜ, ਪੰਕਜ਼ ਮੁਖੇਜਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 11 ਨੂੰ ਮੁਸਤਫਾਬਾਦ ਵਿਖੇ ਮਨਾਈ ਜਾਵੇਗੀ ਸ਼ਹੀਦਾਂ ਦੀ ਬਰਸੀ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24