22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਨਵਾਂ ਸਾਲ ਨਵ-ਜੰਮੀਆਂ ਧੀਆਂ ਨਾਲ ਡਡਹੇੜੀ ਦੀ ਸੱਥ 'ਚ ਕਰਵਾਇਆ ਪੋ੍ਰਗਰਾਮ

Ad Position 21
No active advertisement
ਪਿੰਡ ਡਡਹੇੜੀ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਨਵ-ਜੰਮੀਆਂ ਧੀਆਂ ਸਮੇਤ ਉਨ੍ਹਾਂ ਦੀ ਮਾਤਾਵਾਂ ਦਾ ਸਨਮਾਨ ਕਰਦੇ ਹੋਏ ਫੋਰਮੈਨ ਬਲਵੀਰ ਸਿੰਘ ਸਿੱਧੂ, ਕਲੱਬ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਤੇੇ ਹੋਰ | (ਸੱਜੇ) ਪ੍ਰੋਗ੍ਰਾਮ ਦੌਰਾਨ ਸਮਾਜ ਸੇਵਕ ਫੋਰਮੈਨ ਬਲਬੀਰ ਸਿੰਘ ਸਿੱਧੂ ਸਕੂਲ ਮੁਖੀ ਸਰਿਤਾ ਸਿੰਗਲਾ ਦਾ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 06-01-2026
ਮੰਡੀ ਗੋਬਿੰਦਗੜ੍ਹ, 5 ਜਨਵਰੀ (ਇਕਬਾਲਦੀਪ ਸੰਧੂ)-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਡਡਹੇੜੀ ਵਲੋ 'ਨਵਾਂ ਸਾਲ ਨਵ ਜੰਮੀਆਂ ਧੀਆਂ ਨਾਲ' ਪਿੰਡ ਦੀ ਸੱਥ ਵਿਚ ਪ੍ਰੋਗਰਾਮ ਕਰਵਾਇਆ ਗਿਆ | ਕਲੱਬ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਕੁੜੀਆਂ ਲਈ ਸਮਾਜਿਕ ਪ੍ਰੋਗਰਾਮ ਵਿਚ ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ, ਲਵ ਕੌਰ ਸੁਲਤਾਨਾ ਸੋਹੇਲ, ਬਿੱਟੂ ਖੰਨੇਵਾਲਾ, ਬਲਵੀਰ ਰਾਏ, ਹਰਭਜਨ ਸਿੰਘ ਜੱਲੋਵਾਲ, ਹਰਭਜਨ ਸਿੰਘ ਨਿਊਆਂ, ਅਰਸ਼ ਮਾਨੂਪੁਰੀਆ, ਕਰਨ ਮੈਗਾ, ਕਵੀ ਸਿਮਰਨਜੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨੇ ਹਾਜ਼ਰੀ ਭਰੀ | ਇਸ ਪ੍ਰੋਗਰਾਮ ਵਿਚ ਸਾਲ 2025 ਦੌਰਾਨ ਜੰਮੀਆਂ 25 ਕੁੜੀਆਂ ਨੂੰ ਸੂਟ ਅਤੇ ਦੇਸੀ ਘਿਉ ਦੇ ਕੇ ਸਨਮਾਨਿਤ ਕੀਤਾ ਗਿਆ |
ਖੇਡ ਖੇਤਰ ਬਾਕਸਿੰਗ ਵਿਚ ਨੈਸ਼ਨਲ ਜਿੱਤਣ ਵਾਲੇ ਖਿਡਾਰੀ ਨਿਤਿਨ ਖੁਰਮੀ ਅਤੇ ਪੰਜਾਬ ਵਿਚ ਜਿੱਤਣ ਵਾਲੀ ਰਵਨੀਤਜੋਤ ਕੌਰ ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਫੋਰਮੈਨ ਬਲਬੀਰ ਸਿੰਘ ਸਿੱਧੂ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਰਜੀਤ ਕੌਰ ਸੇਖੋਂ ਕੈਨੇਡਾ, ਮਨੋਜ ਹਸੀਜਾ, ਨਿਰਮਲ ਵਰਮਾ, ਪ੍ਰਭਾ ਵਰਮਾ, ਮਨਜੀਤ ਕੌਰ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਬੰਸ ਸਿੰਘ ਬਡਾਲੀ, ਪਲਵਿੰਦਰ ਸਿੰਘ ਤਲਵਾੜਾ, ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਦੱਤਾ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਸੁਖਬੀਰ ਸਿੰਘ ਸਾਬਕਾ ਸਰਪੰਚ, ਸਰਪੰਚ ਅਮਰਿੰਦਰ ਸਿੰਘ, ਬਲਕਾਰ ਸਿੰਘ ਭਾਊ, ਜਰਨੈਲ ਸਿੰਘ ਭੰਗੂ, ਬਲਵਿੰਦਰ ਸਿੰਘ ਖ਼ਾਲਸਾ, ਜਸਮੇਲ ਸਿੰਘ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਸਿੰਘ, ਪ੍ਰਗਟ ਸਿੰਘ, ਗੁਰਤੇਜ ਸਿੰਘ, ਅਜੀਤ ਸਿੰਘ, ਸਰਿਤਾ ਸਿੰਗਲਾ, ਜਗਜੀਤ ਸਿੰਘ, ਫੋਰਮੈਨ ਗੁਰਦੀਪ ਸਿੰਘ, ਪਰਮਜੀਤ ਸਿੰਘ ਇਟਲੀ, ਡਾ. ਰਾਜੇਸ ਸ਼ਰਮਾ, ਹੈਪੀ ਸ਼ਾਰਦਾ, ਅਨੀਤਾ ਸ਼ਾਰਦਾ, ਮੋਨਿਕਾ ਪੰਚ, ਦਰਬਾਰਾ ਸਿੰਘ, ਅਮਨਦੀਪ ਸਿੰਘ ਗਰੇਵਾਲ, ਹਰਵਿੰਦਰ ਸਿੰਘ, ਗੁਰਵਿੰਦਰ ਕੌਰ ਸਮੇਤ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ-ਰਾਜੂ ਖੰਨਾ
Ad Position 24