15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਖੇਡ ਸਟੇਡੀਅਮ ਮਾਧੋਪੁਰ ਅਤੇ ਉਸ ਦੇ ਆਲ਼ੇ-ਦੁਆਲੇ 500 ਮੀਟਰ ਏਰੀਏ ਵਿਚ ਪਾਬੰਦੀ ਹੁਕਮ ਜਾਰੀ <br/>

Ad Position 21
No active advertisement
ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ <br/> 24-01-2026
ਫ਼ਤਹਿਗੜ੍ਹ ਸਾਹਿਬ, 23 ਜਨਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਾਲੀ ਜਗ੍ਹਾ ਖੇਡ ਸਟੇਡੀਅਮ ਮਾਧੋਪੁਰ ਸਰਹਿੰਦ ਅਤੇ ਉਸ ਦੇ ਆਲ਼ੇ ਦੁਆਲੇ 500 ਮੀਟਰ ਦੇ ਏਰੀਏ ਵਿਚ 25 ਤੋਂ 26 ਜਨਵਰੀ ਨੂੰ ਅਗਨ ਸ਼ਸਤਰ, ਅਸਲਾ, ਵਿਸਫੋਟਕ, ਜਲਨਸ਼ੀਲ ਚੀਜ਼ਾਂ ਆਦਿ ਅਤੇ ਤੇਜ਼ ਹਥਿਆਰ ਜਿਵੇਂ ਕਿ ਟਕੂਏ, ਬਰਛੇ, ਤਿ੍ਸ਼ੂਲ ਆਦਿ ਸ਼ਾਮਿਲ ਹਨ, ਨੂੰ ਚੁੱਕਣ 'ਤੇ ਪਾਬੰਦੀ ਲਗਾਈ ਹੈ | ਹੁਕਮਾਂ ਮੁਤਾਬਿਕ 26 ਜਨਵਰੀ ਨੂੰ ਖੇਡ ਸਟੇਡੀਅਮ ਮਾਧੋਪੁਰ ਸਰਹਿੰਦ ਵਿਖੇ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿਚ ਕਈ ਵੀ.ਵੀ.ਆਈ.ਪੀਜ਼, ਵੀ.ਆਈ.ਪੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਣਗੇ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਭਾਗ ਲਿਆ ਜਾਵੇਗਾ | ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਿਜ਼, ਬਾਵਰਦੀ ਪੁਲਿਸ ਕਰਮਚਾਰੀਆਂ ਤੇ ਜਿਨ੍ਹਾਂ ਨੂੰ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਤੌਰ 'ਤੇ ਰੀਤੀ ਰਿਵਾਜ਼ਾਂ ਕਾਰਨ ਹਥਿਆਰ ਚੁੱਕਣ ਦੇ ਅਧਿਕਾਰ ਹਨ, ਅਸਲਾ ਲਾਇਸੰਸ ਦੀ ਰੀਨਿਊਲ ਆਦਿ ਅਜਿਹੇ ਦਫ਼ਤਰੀ ਕੰਮਾਂ ਲਈ ਆਉਣ ਵਾਲਿਆਂ 'ਤੇ ਲਾਗੂ ਨਹੀਂ ਹੋਵੇਗਾ | ਇਹ ਹੁਕਮ, ਜਿਨ੍ਹਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਸੁਰੱਖਿਆ ਕਵਚ ਪਹਿਲਾਂ ਹੀ ਪ੍ਰਦਾਨ ਕੀਤਾ ਹੋਇਆ ਹੈ, 'ਤੇ ਵੀ ਲਾਗੂ ਨਹੀਂ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਨਸਰਾਲੀ ਗਊਸ਼ਾਲਾ 'ਚ ਸ੍ਰੀ ਰਾਧਾ ਕਿ੍ਸ਼ਨ ਮੂਰਤੀ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਮਨਾਈ <br/> ਅਗਲੀ ਖ਼ਬਰ ਪਾਬੰਦੀ ਦੇ ਬਾਵਜੂਦ ਖ਼ੂਬ ਹੋਈ ਚਾਈਨਾ ਡੋਰ ਦੀ ਵਿਕਰੀ
Ad Position 24