15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਾਬੰਦੀ ਦੇ ਬਾਵਜੂਦ ਖ਼ੂਬ ਹੋਈ ਚਾਈਨਾ ਡੋਰ ਦੀ ਵਿਕਰੀ

Ad Position 21
No active advertisement
ਅਜੀਤ ਡੈਸਕ 24-01-2026
ਨਡਾਲਾ, 23 ਜਨਵਰੀ (ਰਘਬਿੰਦਰ ਸਿੰਘ)-ਬਸੰਤ ਪੰਚਮੀ ਮੌਕੇ ਹੋਈ ਬਰਸਾਤ ਨੇ ਭਾਵੇਂ ਕਿ ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਮਾਹੌਲ ਥੋੜ੍ਹਾ ਕਿਰਕਿਰਾ ਜ਼ਰੂਰ ਕੀਤਾ ਪਰ ਦੁਪਹਿਰ ਤੋਂ ਬਾਅਦ ਮੌਸਮ ਠੀਕ ਹੋਣ 'ਤੇ ਸਰਕਾਰੀ ਪਾਬੰਦੀ ਦੇ ਬਾਵਜੂਦ ਵੀ ਬਸੰਤ ਪੰਚਮੀ ਦੇ ਮੌਕੇ 'ਤੇ ਇਲਾਕੇ ਵਿਚ ਚਾਈਨਾ ਡੋਰ ਦੀ ਖੁੱਲ੍ਹੇਆਮ ਵਿੱਕਰੀ ਹੋਣ ਦੇ ਮਾਮਲੇ ਸਾਹਮਣੇ ਆਏ | ਤਿਉਹਾਰ ਦੀ ਰੌਣਕ ਦੇ ਵਿਚਕਾਰ ਬਾਜ਼ਾਰਾਂ ਵਿਚ ਪਤੰਗਾਂ ਦੇ ਨਾਲ-ਨਾਲ ਚਾਈਨਾ ਡੋਰ ਵੀ ਵੱਡੀ ਮਾਤਰਾ ਵਿਚ ਵੇਚੀ ਗਈ ਜਿਸ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ | ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਚਾਈਨਾ ਡੋਰ ਦੀ ਵਿੱਕਰੀ ਤੇ ਇਸਤੇਮਾਲ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਕਿਉਂਕਿ ਇਹ ਡੋਰ ਧਾਤੂ ਮਿਸ਼ਰਨ ਨਾਲ ਬਣੀ ਹੋਣ ਕਰਕੇ ਬਹੁਤ ਘਾਤਕ ਸਾਬਤ ਹੁੰਦੀ ਹੈ | ਹਰ ਸਾਲ ਇਸ ਨਾਲ ਪੰਛੀਆਂ ਦੀ ਮੌਤਾਂ, ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਤੇ ਦੋ ਪਹੀਆ ਸਵਾਰਾਂ ਨਾਲ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ | ਸਥਾਨਕ ਲੋਕਾਂ ਨੇ ਦੱਸਿਆ ਕਿ ਕੁੱਝ ਦੁਕਾਨਦਾਰਾਂ ਨੇ ਲੁਕੀ-ਛਿਪੀ ਨਾਲ ਚਾਈਨਾ ਡੋਰ ਵੇਚੀ ਜਦਕਿ ਬੱਚਿਆਂ ਤੇ ਨੌਜਵਾਨਾਂ ਨੇ ਵੀ ਬੇਖ਼ੌਫ਼ ਹੋ ਕੇ ਇਸ ਦਾ ਇਸਤੇਮਾਲ ਕੀਤਾ | ਇਸ ਦੌਰਾਨ ਜਦੋਂ ਇਕ ਨਬਾਲਗ ਬੱਚੇ ਦੇ ਹੱਥ ਵਿਚ ਫੜੀ ਡੋਰ ਵੇਖ ਕੇ ਰੋਕਿਆ ਤਾਂ ਉਸ ਕੋਲ ਚਾਈਨਾ ਡੋਰ ਹੋਣ ਨਾਲ ਉਹ ਘਬਰਾ ਗਿਆ, ਜਦ ਉਸ ਨੰੂ ਪੁੱਛਿਆ ਕਿ ਉਸ ਨੇ ਕਿਥੋਂ ਲਿਆਂਦੀ ਤੇ ਉਹ ਰੋਣ ਲੱਗ ਪਿਆ | ਇੱਥੇ ਦੱਸ ਦੇਈਏ ਕਿ ਇਸ ਵਾਰ ਚਾਈਨਾ ਡੋਰ ਦਾ ਗੱਟੂ 650 ਰੁਪਏ ਤੋਂ ਲੈ ਕੇ 900 ਰੁਪਏ ਤੱਕ ਵਿਕਿਆ | ਇਲਾਕਾ ਵਾਸੀਆਂ ਤੇ ਸਮਾਜਿਕ ਸੰਸਥਾਵਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਕੇ ਬਾਜ਼ਾਰਾਂ 'ਚ ਇੰਨੀ ਮਾਤਰਾ 'ਚ ਡੋਰ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਇਕ ਵੀ ਗੱਟੂ ਦੀ ਬਰਾਮਦੀ ਨਹੀਂ ਕੀਤੀ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਸੂਤੀ ਡੋਰ ਹੀ ਵਰਤਣ ਲਈ ਪ੍ਰੇਰਿਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਖੇਡ ਸਟੇਡੀਅਮ ਮਾਧੋਪੁਰ ਅਤੇ ਉਸ ਦੇ ਆਲ਼ੇ-ਦੁਆਲੇ 500 ਮੀਟਰ ਏਰੀਏ ਵਿਚ ਪਾਬੰਦੀ ਹੁਕਮ ਜਾਰੀ <br/> ਅਗਲੀ ਖ਼ਬਰ ਹਾਈ ਸਕੂਲ ਤਲਵੰਡੀ ਪਾਈਾ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਤੇ ਟਰੈਕ ਸੂਟ ਵੰਡੇ
Ad Position 24