14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਢੀਂਡਸਾ, ਗੁੰਬਰ ਤੇ ਸਾਥੀਆਂ ਵਲੋਂ ਸੁਖਬੀਰ ’ਤੇ ਹਮਲੇ ਦੀ ਨਿੰਦਾ

ਜਲੰਧਰ , 14 ਅਗਸਤ ( ਜਸਪਾਲ ਸਿੰਘ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰੀਵਾਰ ਸਮੇਤ ਸਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ , ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਇਕ ਸ਼ਰਧਾਲੂ ਸਿੱਖ ਵਜੋਂ ਨਤਮਸਤਕ ਹੋਣ ਉਪਰੰਤ ਉਨ੍ਹਾਂ ਉਪਰ ਹੋਏ ਜਾਨਲੇਵਾ ਹਮਲੇ ਦੀ ਜ਼ਿਲ੍ਹਾ ਅਕਾਲੀ ਦਲ ( ਬ ) ਜਲੰਧਰ ਸ਼ਹਿਰੀ ਵਲੋਂ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ , ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ , ਗੁਰਪ੍ਰੀਤ ਸਿੰਘ ਰੰਧਾਵਾ , ਸੁਰਜੀਤ ਸਿੰਘ ਨੀਲਾਮਹਿਲ , ਸਾਹਿਬ ਸਿੰਘ ਢਿੱਲੋਂ , ਰਵਿੰਦਰ ਸਿੰਘ ਸਵੀਟੀ ਨੇ ਕਿਹਾ ਕਿ ਜਿਸ ਪਵਿੱਤਰ ਅਸਥਾਨ ਤੇ ਹਮੇਸ਼ਾ ਸਰਬੱਤ ਦੇ ਭਲੇ ਲਈ ਅਰਦਾਸ ਹੁੰਦੀ ਹੈ ਉਸ ਪਵਿੱਤਰ ਅਸਥਾਨ ਤੇ ਇਕ ਸ਼ਰ ਧਾਲੂ ਸਿੱਖ ਵਜੋਂ ਨਤਮਸਤਕ ਹੋਣ ਆਏ ਸਿੱਖ ਉਪਰ ਜਾਨਲੇਵਾ ਹਮਲਾ ਕਰਨਾ ਅਤਿ ਨਿੰਦਣਯੋਗ ਹੈ । ਉਨ੍ਹਾਂ ਕਿਹਾ ਕਿ ਗੁਰੂ ਦੇ ਪਵਿੱਤਰ ਅਸਥਾਨ ’ ਤੇ ਅਜਿਹੀ ਹਿੰਸਕ ਹਰਕਤਾਂ ਕਰਨ ਲਈ ਕੋਈ ਥਾਂ ਨਹੀਂ ਹੈ ।

Ad Position 21
No active advertisement
ਅਜੀਤ ਡੈਸਕ 15-08-2026
ਜਲੰਧਰ , 14 ਅਗਸਤ ( ਜਸਪਾਲ ਸਿੰਘ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰੀਵਾਰ ਸਮੇਤ ਸਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ , ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਇਕ ਸ਼ਰਧਾਲੂ ਸਿੱਖ ਵਜੋਂ ਨਤਮਸਤਕ ਹੋਣ ਉਪਰੰਤ ਉਨ੍ਹਾਂ ਉਪਰ ਹੋਏ ਜਾਨਲੇਵਾ ਹਮਲੇ ਦੀ ਜ਼ਿਲ੍ਹਾ ਅਕਾਲੀ ਦਲ ( ਬ ) ਜਲੰਧਰ ਸ਼ਹਿਰੀ ਵਲੋਂ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ , ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ , ਗੁਰਪ੍ਰੀਤ ਸਿੰਘ ਰੰਧਾਵਾ , ਸੁਰਜੀਤ ਸਿੰਘ ਨੀਲਾਮਹਿਲ , ਸਾਹਿਬ ਸਿੰਘ ਢਿੱਲੋਂ , ਰਵਿੰਦਰ ਸਿੰਘ ਸਵੀਟੀ ਨੇ ਕਿਹਾ ਕਿ ਜਿਸ ਪਵਿੱਤਰ ਅਸਥਾਨ ਤੇ ਹਮੇਸ਼ਾ ਸਰਬੱਤ ਦੇ ਭਲੇ ਲਈ ਅਰਦਾਸ ਹੁੰਦੀ ਹੈ ਉਸ ਪਵਿੱਤਰ ਅਸਥਾਨ ਤੇ ਇਕ ਸ਼ਰ ਧਾਲੂ ਸਿੱਖ ਵਜੋਂ ਨਤਮਸਤਕ ਹੋਣ ਆਏ ਸਿੱਖ ਉਪਰ ਜਾਨਲੇਵਾ ਹਮਲਾ ਕਰਨਾ ਅਤਿ ਨਿੰਦਣਯੋਗ ਹੈ । ਉਨ੍ਹਾਂ ਕਿਹਾ ਕਿ ਗੁਰੂ ਦੇ ਪਵਿੱਤਰ ਅਸਥਾਨ ’ ਤੇ ਅਜਿਹੀ ਹਿੰਸਕ ਹਰਕਤਾਂ ਕਰਨ ਲਈ ਕੋਈ ਥਾਂ ਨਹੀਂ ਹੈ । ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਨੇ ਆਪਣੇ ਘਰ ਆਪਣੇ ਸਿੱਖ ਦੀ ਆਪ ਲਾਜ ਰੱਖੀ ਹੈ । ਇਨ੍ਹਾਂ ਆਗੂਆਂ ਨੇ ਮਹਾਂਰਾਸ਼ਟਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਘਿਨੌਣੀ ਹਰਕਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਸੰਗਤਾਂ ਦੇ ਸਾਹਮਣੇ ਪੰਥ ਵਿਰੋਧੀ ਤਾਕਤਾਂ ਦਾ ਖੁਲਾਸਾ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਐੱਨ. ਐੱਚ. ਐੱਮ. ਮੁਲਾਜ਼ਮਾਂ ਨੇ ਦੂਜੇ ਦਿਨ ਵੀ ਕੀਤੀ ਹੜਤਾਲ ਅਗਲੀ ਖ਼ਬਰ ਸਾਨੂੰ ਬੇਅੰਤ ਕੁਰਬਾਨੀਆਂ ਸਦਕਾ ਅੰਗਰੇਜ਼ਾਂ ਦੀ ਗੁਲਾਮੀ ਤੋਂ ਮਿਲੀ ਸੀ ਆਜ਼ਾਦੀ-ਪ੍ਰਿਤਪਾਲ ਸਿੰਘ ਨੌਟੀ
Ad Position 24