ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਖਾਣ ਪੀਣ ਵਾਲੀਆਂ ਵਸਤੂਆਂ ਦੇ 72 ਸੈਂਪਲ ਭਰ ਕੇ ਜਾਂਚ ਲਈ ਭੇਜੇ
ਸ਼ਾਹਕੋਟ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ’ਚ ਨਰਾਤਿਆਂ ਮੌਕੇ ਮਾਂ ਦੇ ਜੈਕਾਰਿਆਂ ਦੀ ਗੂੰਜ
ਸ਼ਾਹਕੋਟ, 18 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪ੍ਰਸਿੱਧ ਪ੍ਰਾਚੀਨ ਕਾਲੀ ਮਾਤਾ (ਭੱਦਰ ਕਾਲੀ) ਮੰਦਿਰ ’ਚ ਇਨ੍ਹੀਂ ਦਿਨੀਂ ਨਰਾਤਿਆਂ ਦੀ ਪੂਰੀ ਰੌਣਕ ਲੱਗੀ ਹੋਈ ਹੈ। ਉਸਤਾਦ ਅਸ਼ੋਕ ਕੁਮਾਰ ਜੈਨ ਅਤੇ ਪ੍ਰਧਾਨ ਸੁਧੀਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਰੋਜ਼ਾਨਾ ਮਾਤਾ ਦੀ ਵਿਸ਼ਾਲ ਚੌਂਕੀ ਕਰਵਾਈ ਜਾ ਰਹੀ ਹੈ ।
ਸ਼ਾਹਕੋਟ, 18 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪ੍ਰਸਿੱਧ ਪ੍ਰਾਚੀਨ ਕਾਲੀ ਮਾਤਾ (ਭੱਦਰ ਕਾਲੀ) ਮੰਦਿਰ ’ਚ ਇਨ੍ਹੀਂ ਦਿਨੀਂ ਨਰਾਤਿਆਂ ਦੀ ਪੂਰੀ ਰੌਣਕ ਲੱਗੀ ਹੋਈ ਹੈ। ਉਸਤਾਦ ਅਸ਼ੋਕ ਕੁਮਾਰ ਜੈਨ ਅਤੇ ਪ੍ਰਧਾਨ ਸੁਧੀਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਰੋਜ਼ਾਨਾ ਮਾਤਾ ਦੀ ਵਿਸ਼ਾਲ ਚੌਂਕੀ ਕਰਵਾਈ ਜਾ ਰਹੀ ਹੈ । ਬੀਤੀ ਰਾਤ ਵੀ ਮੰਦਰ ’ਚ ਨਜ਼ਾਰਾ ਵੱਖਰਾ ਹੀ ਸੀ। ਐਸ.ਐਸ. ਜੈਨ ਸਭਾ, ਸ਼ਾਹਕੋਟ ਵੱਲੋਂ ਜਦੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤਾਂ ਪੂਰਾ ਪੰਡਾਲ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਐਸ.ਐਸ. ਜੈਨ ਸਭਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਪਤੀ ਮੌਕੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼ਰਧਾਲੂਆਂ ਲਈ ਨਰਾਤਿਆਂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੰਡਿਤ ਭਗੀਰਥ, ਮਾਸਟਰ ਵਿਜੇ ਕੁਮਾਰ ਵਿੱਗ, ਰੋਹਿਤ ਗੋਇਲ, ਮਨੋਜ ਅਰੋੜਾ, ਜੀਵਨ ਦਾਸ ਅਰੋੜਾ, ਸੰਦੀਪ ਗੁਪਤਾ, ਸਾਹਿਲ ਗੁਪਤਾ, ਵਿਨੇ ਚੌਧਰੀ, ਰਵੀ, ਸ਼ੈਟੀ ਜੈਨ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।