ਭਾਜਪਾ ਆਗੂ ਗੋਰਾ ਗਿੱਲ ਦੀ ਅਗਵਾਈ ਹੇਠ ਕੱਢੀ ਤਿਰੰਗਾ ਯਾਤਰਾ
ਜਲੰਧਰ , 14 ਅਗਸਤ ( ਜਤਿੰਦਰ ਪੰਮੀ )– 95-95-99 ਮੁਹਿੰਮ ਤਹਿਤ ਐੱਚ . ਆਈ .
ਜਲੰਧਰ , 14 ਅਗਸਤ ( ਜਤਿੰਦਰ ਪੰਮੀ )– 95-95-99 ਮੁਹਿੰਮ ਤਹਿਤ ਐੱਚ . ਆਈ . ਵੀ . ਸਮੇਤ ਹੋਰ ਸੰਕਰਮਕ ਬਿਮਾਰੀਆਂ ਦੀ ਸਮੇਂ ਸਿਰ ਪਛਾਣ , ਪਾਜ਼ੀਟਿਵ ਮਰੀਜ਼ਾਂ ਨੂੰ ਇਲਾਜ ਨਾਲ ਜੋੜਨ ਅਤੇ ਇਲਾਜ ਦੀ ਨਿਰੰਤਰਤਾ ਯਕੀਨੀ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ . ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਨਿੱਜੀ ਡੀ - ਐਡਿਕਸ਼ਨ ਸੈਂਟਰਾਂ ਦੇ ਪ੍ਰਬੰਧਕਾਂ ਤੇ ਪ੍ਰਤੀਨਿਧੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ । ਮੀਟਿੰਗ ਦੌਰਾਨ ਸਿਵਲ ਸਰਜਨ ਨੇ ਸਾਰੇ ਨਿੱਜੀ ਡੀ - ਐਡਿਕਸ਼ਨ ਸੈਂਟਰਾਂ ਨੂੰ ਹਦਾਇਤ ਕੀਤੀ ਕਿ ਸੈਂਟਰ ਵਿੱਚ ਆਉਣ ਵਾਲੇ ਹਰੇਕ ਲਾਭਪਾਤਰੀ ਦੀ ਐੱਚ . ਆਈ . ਵੀ ., ਸਿਫਲਿਸ , ਹੈਪੇਟਾਈਟਸ - ਬੀ ਅਤੇ ਹੈਪੇਟਾਈਟਸ - ਸੀ ਦੀ ਜਾਂਚ ਯਕੀਨੀ ਬਣਾਈ ਜਾਵੇ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ . ਵਨਿੰਦਰ ਰਿਆੜ , ਡਿਪਟੀ ਮੈਡੀਕਲ ਕਮਿਸ਼ਨਰ ਡਾ . ਜਸਵਿੰਦਰ ਸਿੰਘ , ਡਿਪਟੀ ਐਮ . ਈ . ਆਈ . ਓ . ਅਸੀਮ ਸ਼ਰਮਾ ਵੀ ਮੌਜੂਦ ਸਨ । ਡਾ . ਰਾਜੇਸ਼ ਗਰਗ ਨੇ ਜਾਂਚ ਦੌਰਾਨ ਪਾਜ਼ੀਟਿਵ ਪਾਏ ਜਾਣ ਵਾਲੇ ਹਰੇਕ ਕੇਸ ਨੂੰ ਬਿਨਾਂ ਦੇਰੀ ਦੇ ਸੰਬੰਧਤ ਸਰਕਾਰੀ ਸਿਹਤ ਸਹੂਲਤ ਨਾਲ ਜੋੜਨ ਅਤੇ ਇਲਾਜ ਸ਼ੁਰੂ ਕਰਵਾਉਣ ਦੇ ਨਾਲ - ਨਾਲ ਇਲਾਜ ਦੀ ਨਿਰੰਤਰਤਾ ਤੇ ਨਿਯਮਤ ਫਾਲੋਅਪ ਉੱਤੇ ਵਿਸ਼ੇਸ਼ ਜ਼ੋਰ ਦਿੱਤਾ । ਇਸ ਮੌਕੇ ਮਾਡਲ ਨਸ਼ਾ ਛੁਡਾਊ ਕੇਂਦਰ , ਸਿਵਲ ਹਸਪਤਾਲ ਤੋਂ ਮਨੋਰੋਗ ਮਾਹਿਰ ਡਾ . ਅਭੈਰਾਜ ਸਿੰਘ ਨੇ ਮੀਟਿੰਗ ‘ ਚ ਮੌਜੂਦ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਤੀਨਿਧਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਨਸ਼ਾ ਗ੍ਰਸਤ ਵਿਅਕਤੀਆਂ ਨੂੰ ਇਕ ਸਿਹਤਮੰਦ ਜਿੰਦਗੀ ਦੇਣ ਲਈ ਯੋਗ ਉਪਰਾਲੇ ਕਰਨ ਲਈ ਕਿਹਾ । ਦੀਪਕ ਕੁਮਾਰ , ਕਲੀਨਿਕਲ ਸਰਵਿਸਿਜ਼ ਅਫ਼ਸਰ , ਦਿਸ਼ਾ ਕਲੱਸਟਰ ਜਲੰਧਰ ਵਲੋਂ ਨਿੱਜੀ ਡੀ - ਐਡਿਕਸ਼ਨ ਸੈਂਟਰਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ , ਰੈਫਰ ਕੀਤੇ ਕੇਸਾਂ ਦੀ ਨਿਰੰਤਰ ਪੈਰਵੀ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਸੇਵਾਵਾਂ ਤੱਕ ਸਮੇਂ ਸਿਰ ਪਹੁੰਚ ਯਕੀਨੀ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ ।