ਮੰਡੀ ਗੋਬਿੰਦਗੜ੍ਹ, 23 ਜਨਵਰੀ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸੇਵਾ ਪ੍ਰੋਗਰਾਮ ਰਿਲੀਫ-ਟੂ-ਹੰਗਰ ਤਹਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸਥਾਨਕ ਸ੍ਰੀ ਕਿ੍ਸ਼ਨਾ ਗਊਸ਼ਾਲਾ ਵਿਚ ਲੰਗਰ ਦਾ ਆਯੋਜਨ ਕੀਤਾ ਗਿਆ | ਇਹ ਸਮਾਗਮ ਕਲੱਬ ਦੇ ਪ੍ਰਧਾਨ ਰਮੇਸ਼ ਗੋਇਲ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਚੇਅਰਮੈਨ ਮਹੇਸ਼ ਗੁਪਤਾ ਦੇ ਵਿਸ਼ੇਸ਼ ਸਹਿਯੋਗ ਨਾਲ ਹੋਇਆ | ਕਲੱਬ ਦੇ ਪੀ.ਆਰ.ਓ. ਸੰਦੀਪ ਸਦਾਨਾ ਨੇ ਦੱਸਿਆ ਕਿ ਮੁਹਿੰਮ ਦਾ ਮਕਸਦ ਸਮਾਜ ਦੇ ਹਰ ਵਰਗ ਲਈ ਭੋਜਨ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ | ਇਸ ਮੌਕੇ ਖ਼ਜ਼ਾਨਚੀ ਓ.ਪੀ. ਵਰਮਾ ਨੇ ਕਿਹਾ ਕਿ ਭੁੱਖਮਰੀ ਵਿਰੁੱਧ ਲਾਇਨਜ਼ ਕਲੱਬ ਦੀ ਲਗਾਤਾਰ ਕੋਸ਼ਿਸ਼ਾਂ ਦਾ ਇਹ ਹਿੱਸਾ ਹੈ | ਸਮਾਗਮ ਦੌਰਾਨ ਸੁਮਿਤ ਗਰਗ, ਸੰਜੇ ਗੋਇਲ, ਦਿਨੇਸ਼ ਸਿੰਘ, ਵਿਕਾਸ ਗਰਗ, ਜੁਗਲ ਕਿਸ਼ੋਰ, ਸੰਜੀਵ ਭਾਟੀਆ, ਕਮਲ ਸਿੰਘੀ, ਕਮਲ ਗੁਪਤਾ, ਅੰਕੁਰ ਕੌਸ਼ਲ, ਤਰਸੇਮ ਗੁਪਤਾ ਅਤੇ ਵਿਨੋਦ ਗੋਇਲ ਆਦਿ ਮੌਜੂਦ ਰਹੇ |