ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਮਨਪ੍ਰੀਤ ਸਿੰਘ)-ਗੁਰੂ ਕਿ੍ਪਾ ਸੇਵਾ ਸੰਸਥਾਨ ਦੇ ਮੈਂਬਰਾਂ ਦੀ ਇਕ ਮੀਟਿੰਗ ਸਰਹਿੰਦ ਵਿਖੇ ਆਯੋਜਿਤ ਕੀਤੀ ਗਈ | ਮੀਟਿੰਗ ਦੌਰਾਨ ਸੰਸਥਾਨ ਦੇ ਪ੍ਰਧਾਨ ਨੇ ਦੱਸਿਆ ਕਿ ਗੁਰੂ ਕਿ੍ਪਾ ਸੇਵਾ ਸੰਸਥਾਨ ਵਲੋਂ ਵਿਸ਼ਵ ਜਾਗਿ੍ਤੀ ਮਿਸ਼ਨ ਸਰਹਿੰਦ ਦੇ ਸਹਿਯੋਗ ਨਾਲ 28ਵਾਂ ਮੁਫ਼ਤ ਪਾਈਲਜ਼ ਅਤੇ ਅੱਖਾਂ ਦੀ ਜਾਂਚ ਤੇ ਆਪੇ੍ਰਸ਼ਨ ਕੈਂਪ ਦਿਨ ਐਤਵਾਰ 8 ਫਰਵਰੀ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸੰਸਥਾਨ, ਸਿਨੇਮਾ ਰੋਡ, ਸਰਹਿੰਦ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਕੈਂਪ ਹਰ ਸਾਲ ਸਮਾਜ ਦੇ ਕਮਜ਼ੋਰ ਅਤੇ ਜ਼ਰੂਰਤਮੰਦ ਵਰਗ ਲਈ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਹੁਣ ਤੱਕ ਹਜ਼ਾਰਾਂ ਮਰੀਜ਼ ਇਨ੍ਹਾਂ ਕੈਂਪਾਂ ਤੋਂ ਲਾਭ ਉਠਾ ਚੁੱਕੇ ਹਨ | ਮੀਟਿੰਗ ਦੌਰਾਨ ਅਹੁਦੇਦਾਰਾਂ ਨੇ ਦੱਸਿਆ ਕਿ ਗੁਰੂ ਕਿ੍ਪਾ ਸੇਵਾ ਸੰਸਥਾਨ ਵਲੋਂ ਲਗਾਤਾਰ ਵੱਖ-ਵੱਖ ਸਮਾਜਿਕ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਜਿਵੇਂ ਕਿ ਮੁਫ਼ਤ ਮੈਡੀਕਲ ਕੈਂਪ, ਨੇਤਰਦਾਨ ਅਤੇ ਲੋੜਵੰਦਾਂ ਨੂੰ ਕੰਬਲ ਵੰਡਣਾ ਆਦਿ ਸਮੇਂ ਸਿਰ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾਨ ਵਲੋਂ ਆਮ ਲੋਕਾਂ ਲਈ ਬਹੁਤ ਹੀ ਨਾ ਮਾਤਰ ਦਰਾਂ 'ਤੇ ਲੈਬਾਰਟਰੀ ਸੁਵਿਧਾਵਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ | ਇਸ ਮੀਟਿੰਗ ਵਿਚ ਸੀ.ਏ ਅਸ਼ਵਨੀ ਗਰਗ ਪ੍ਰਧਾਨ, ਡਾ. ਹਿਤੇਂਦਰ ਸੂਰੀ, ਜਗਦੀਸ਼ ਵਰਮਾ, ਅਰੁਣ ਸੂਰੀ ਅਤੇ ਪਰਵੀਨ ਗਰਗ ਹਾਜ਼ਰ ਰਹੇ |