29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੇ ਸਮਾਜ 'ਚ ਨਵੀ ਚੇਤਨਾ ਲਿਆਂਦੀ-ਬਿੱਟੂ

Ad Position 21
No active advertisement
ਅਜੀਤ ਡੈਸਕ 02-02-2026
ਭੁੱਨਰਹੇੜੀ, 1 ਫਰਵਰੀ (ਧਨਵੰਤ ਸਿੰਘ)-ਭਗਤ ਰਵਿਦਾਸ ਜੀ ਦਾ ਪਵਿੱਤਰ ਪ੍ਰਕਾਸ਼ ਉਤਸਵ ਸਥਾਨਕ ਖੇਤਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਭੁੱਨਰਹੇੜੀ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ | ਸਵੇਰੇ ਤੋਂ ਹੀ ਗੁਰਦੁਆਰਾ ਸਾਹਿਬ 'ਚ ਸੰਗਤ ਦੀ ਆਉਣੀ ਸ਼ੁਰੂ ਹੋ ਗਈ, ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਜਥਿਆਂ ਵਲੋਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਸਮਾਜ ਨੂੰ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ | ਉਨ੍ਹਾਂ ਦੀ ਬਾਣੀ ਅੱਜ ਵੀ ਮਨੁੱਖਤਾ ਨੂੰ ਸੱਚ ਦੇ ਰਾਹ 'ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਸਿੱਖਿਆ ਨੂੰ ਅਮਲ 'ਚ ਲਿਆਉਣਾ ਸਮੇਂ ਦੀ ਲੋੜ ਹੈ, ਤਾਂ ਜੋ ਸਮਾਜ 'ਚ ਫੈਲੀ ਨਫ਼ਰਤ ਅਤੇ ਭੇਦਭਾਵ ਨੂੰ ਖ਼ਤਮ ਕੀਤਾ ਜਾ ਸਕੇ | ਸਮਾਗਮ ਦੇ ਅੰਤ 'ਤੇ ਸਮੂਹ ਸੰਗਤ ਨੇ ਸਰਬੱਤ ਦੇ ਭਲੇ ਲਈ ਅਰਦਾਸ ਗਿਆਨੀ ਰਣਜੀਤ ਸਿੰਘ ਬੀਰੋਕੇ ਕੀਤੀ | ਇਸ ਮੌਕੇ ਭਗਤ ਰਵਿਦਾਸ ਜੀ ਕਮੇਟੀ ਦੇ ਪ੍ਰਬੰਧਕ ਸਵਰਨ ਸਿੰਘ ਗਿੰਨੀ ਭੋਲਾ, ਬਲਵਿੰਦਰ ਸਿੰਘ, ਭਗਵਾਨ ਦਾਸ, ਸੂਬੇਦਾਰ ਬੰਤ ਸਿੰਘ, ਨੰਬਰਦਾਰ ਸਰੂਪ ਸਿੰਘ, ਰਣਧੀਰ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਨਵਜੋਤ ਕੌਰ ਸਿੱਧੂ ਦਾ ਕਾਂਗਰਸ ਛੱਡਣਾ ਪਾਰਟੀ ਲਈ ਵੱਡਾ ਝਟਕਾ-ਸ਼ੈਰੀ ਰਿਆੜ ਅਗਲੀ ਖ਼ਬਰ ਸਰਕਾਰ ਨੇ ਇੰਡੀਆ ਸੈਮੀਕਾਨ ਮਿਸ਼ਨ 2.0 ਦਾ ਦਾਇਰਾ ਵਧਾਇਆ
Ad Position 24