29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਰਕਾਰ ਨੇ ਇੰਡੀਆ ਸੈਮੀਕਾਨ ਮਿਸ਼ਨ 2.0 ਦਾ ਦਾਇਰਾ ਵਧਾਇਆ

Ad Position 21
No active advertisement
ਅਜੀਤ ਡੈਸਕ 02-02-2026

ਨਵੀਂ ਦਿੱਲੀ, 1 ਫਰਵਰੀ (ਏਜੰਸੀ)-ਸਰਕਾਰ ਨੇ ਦੇਸ਼ 'ਚ ਚਿੱਪ ਨਿਰਮਾਣ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਅਗਲੇ ਐਡੀਸ਼ਨ ਦਾ ਐਲਾਨ ਕੀਤਾ ਹੈ, ਜਿਸ 'ਚ ਉਚ-ਤਕਨੀਕੀ ਹਿੱਸਿਆਂ ਦੇ ਉਤਪਾਦਨ ਲਈ ਲੋੜੀਂਦੇ ਉਪਕਰਣ, ਸਮੱਗਰੀ, ਸਵਦੇਸ਼ੀ ਡਿਜ਼ਾਈਨ ਅਤੇ ਹੋਰ ਹਿੱਸਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਇਸ ਯੋਜਨਾ ਲਈ ਬਜਟ ਦਾ ਐਲਾਨ ਕੀਤੇ ਬਿਨਾਂ, ਪ੍ਰਸਤਾਵ ਦਿੱਤਾ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ 2.0 ਤਕਨਾਲੋਜੀ ਅਤੇ ਹੁਨਰਮੰਦ ਕਾਰਜਬਲ ਨੂੰ ਵਿਕਸਤ ਕਰਨ ਲਈ ਉਦਯੋਗ-ਆਧਾਰਿਤ ਖੋਜ ਅਤੇ ਸਿਖਲਾਈ ਕੇਂਦਰਾਂ 'ਤੇ ਵੀ ਧਿਆਨ ਕੇਂਦਰਿਤ ਕਰੇਗਾ। ਉਨ੍ਹਾਂ ਕਿਹਾ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈ.ਐਸ.ਐਮ.) 1.0 ਨੇ ਭਾਰਤ ਦੇ ਸੈਮੀਕੰਡਕਟਰ ਸੈਕਟਰ ਦੀਆਂ ਸਮਰੱਥਾਵਾਂ ਦਾ ਵਿਸਤਾਰ ਕੀਤਾ। ਇਸੇ ਆਧਾਰ 'ਤੇ ਅਸੀਂ ਉਪਕਰਣ ਅਤੇ ਸਮੱਗਰੀ ਬਣਾਉਣ, ਫੁੱਲਸਟੈਕ ਇੰਡੀਅਨ ਆਈ.ਪੀ. ਡਿਜ਼ਾਈਨ ਕਰਨ ਅਤੇ ਸਪਲਾਈ ਚੇਨ ਨੂੰ ਮਜ਼ਬੂਤ ??ਕਰਨ ਲਈ ਆਈ.ਐਸ.ਐਮ. 2.0 ਲਾਂਚ ਕਰਾਂਗੇ। ਇਲੈਕਟ੍ਰਾਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ਈ.ਸੀ.ਐਮ.ਐਸ.) ਨੂੰ ਮਿਲੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਸੀਤਾਰਮਨ ਨੇ ਇਸ ਦੇ ਲਈ ਬਜਟ ਨੂੰ ਲਗਭਗ ਦੁੱਗਣਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈ.ਸੀ.ਐਮ.ਐਸ. ਸਕੀਮ, ਜੋ ਅਪ੍ਰੈਲ 2025 'ਚ 22,919 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਸੀ, ਵਿਚ ਪਹਿਲਾਂ ਹੀ ਟੀਚੇ ਤੋਂ ਦੁੱਗਣੇ ਨਿਵੇਸ਼ ਦੀਆਂ ਪ੍ਰਤੀਬੱਧਤਾਵਾਂ ਹਨ। ਅਸੀਂ ਇਸ ਗਤੀ ਦਾ ਲਾਭ ਉਠਾਉਣ ਲਈ ਇਸ ਖਰਚ ਨੂੰ 40,000 ਕਰੋੜ ਰੁਪਏ ਤੱਕ ਵਧਾਉਣ ਦਾ ਪ੍ਰਸਤਾਵ ਰੱਖਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੇ ਸਮਾਜ 'ਚ ਨਵੀ ਚੇਤਨਾ ਲਿਆਂਦੀ-ਬਿੱਟੂ ਅਗਲੀ ਖ਼ਬਰ ਗੁਰੂ ਰਵਿਦਾਸ ਦੀ ਬਾਣੀ ਹਰ ਇਨਸਾਨ ਲਈ ਪ੍ਰੇਰਨਾ ਸਰੋਤ-ਰਾਜੂ ਖੰਨਾ
Ad Position 24