29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਦੀ ਬਾਣੀ ਹਰ ਇਨਸਾਨ ਲਈ ਪ੍ਰੇਰਨਾ ਸਰੋਤ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 02-02-2026
ਮੰਡੀ ਗੋਬਿੰਦਗੜ੍ਹ, 1 ਫਰਵਰੀ (ਇਕਬਾਲਦੀਪ ਸੰਧੂ)-ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਨੂੰ ਸਮਰਪਿਤ ਅੱਜ ਪਿੰਡ ਫ਼ਤਹਿਗੜ੍ਹ ਨਿਊਆਂ ਵਿਖੇ ਸਤਿਗੁਰੂ ਰਵਿਦਾਸ ਕਮੇਟੀ ਦੇ ਸਮੁੱਚੇ ਮੈਂਬਰਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਆਈਆਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ | ਇਸ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ | ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਦੀ ਦਰਜ ਬਾਣੀ ਦੁਨੀਆ ਦੇ ਹਰ ਇਕ ਇਨਸਾਨ ਲਈ ਪ੍ਰੇਰਣਾ ਸਰੋਤ ਹੀ ਨਹੀਂ ਸਗੋਂ ਹੱਥੀ ਕਿਰਤ ਕਰਨ ਦਾ ਸੰਦੇਸ਼ ਵੀ ਦਿੰਦੀ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਨਿਊਆਂ ਦੀ ਅਗਵਾਈ ਵਿਚ ਸਮੁੱਚੇ ਮੈਂਬਰਾਂ ਵਲੋਂ ਰਾਜੂ ਖੰਨਾ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ ਤੇ ਜਥੇਦਾਰ ਬਲਜਿੰਦਰ ਸਿੰਘ ਸੇਖੋਂ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਰਾਜੂ ਖੰਨਾ ਵਲੋਂ ਗੁਰ ਅਸੀਸ ਚੈਰੀਟੇਬਲ ਟਰੱਸਟ ਦੀ ਤਰਫ਼ੋਂ ਸਤਿਗੁਰੂ ਰਵਿਦਾਸ ਕਮੇਟੀ ਫ਼ਤਹਿਗੜ੍ਹ ਨਿਊਆਂ ਨੂੰ ਬਰਤਨਾਂ ਦੀ ਬੇਲ ਵੀ ਭੇਟ ਕੀਤੀ ਗਈ | ਉੱਥੇ ਰਵਿਦਾਸ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਲਈ ਸ਼ਲਾਘਾ ਵੀ ਕੀਤੀ | ਇਸ ਸਮਾਗਮ ਵਿਚ ਦਵਿੰਦਰ ਸਿੰਘ ਨਿਊਆਂ, ਹਰਬੰਸ ਸਿੰਘ, ਸੁਖਦੇਵ ਸਿੰਘ ਸੁੱਖੀ, ਜਸਪਾਲ ਸਿੰਘ ਨਿਊਆਂ, ਗੁਰਚਰਨ ਸਿੰਘ, ਲਖਵੀਰ ਸਿੰਘ,ਹਰਮਨ ਸਿੰਘ, ਜਥੇਦਾਰ ਦਰਸ਼ਨ ਸਿੰਘ, ਕਰਤਾਰ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਮੋਹਨ ਸਿੰਘ, ਅਮਨ ਸਿੰਘ, ਜੀਵਨ ਸਿੰਘ, ਹਰਿੰਦਰ ਸਿੰਘ, ਜਸਕਰਨ ਸਿੰਘ, ਹਰਬੰਸ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਇੰਡੀਆ ਸੈਮੀਕਾਨ ਮਿਸ਼ਨ 2.0 ਦਾ ਦਾਇਰਾ ਵਧਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24