ਅਮਰੀਕਾ ਨੇ ਭਾਰਤ ਸਮੇਤ 20 ਦੇਸ਼ਾਂ ਦੀਆਂ ਕੁਝ ਖਾਸ ਦਵਾਈਆਂ ਤੋਂ ਟੈਰਿਫ ਹਟਾਇਆ
ਵਾਸ਼ਿੰਗਟਨ, 28 ਸਤੰਬਰ (ਪੀ. ਟੀ.
ਵਾਸ਼ਿੰਗਟਨ, 28 ਸਤੰਬਰ (ਪੀ.ਟੀ.ਆਈ.)-ਅਮਰੀਕਾ ਨੇ ਅੱਜ ਐਲਾਨ ਕੀਤਾ ਕਿ ਉਹ ਭਾਰਤ ਅਤੇ 19 ਹੋਰ ਦੇਸ਼ਾਂ ਤੋਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਦਰਾਮਦ ਕੀਤੀਆਂ ਜਾਣ ਵਾਲੀਆਂ ਕੁਝ ਖਾਸ ਦਵਾਈਆਂ ਅਤੇ ਇਨ੍ਹਾਂ ਨਾਲ ਸੰਬੰਧਿਤ ਸਮੱਗਰੀ ’ਤੇ ਕੋਈ ‘ਐਡ ਵੈਲੋਰਮ’ (ਮੁੱਲ-ਅਧਾਰਿਤ) ਟੈਰਿਫ ਨਹੀਂ ਲਗਾਏਗਾ। ਵਿਸ਼ਵ ਕਸਟਮਜ਼ ਸੰਗਠਨ ਦੇ ਅਨੁਸਾਰ ‘ਐਡ ਵੈਲੋਰਮ’ ਟੈਰਿਫ, ਟੈਕਸ ਦੇ ਅਧੀਨ ਆਉਣ ਵਾਲੀਆਂ ਵਸਤਾਂ ਦੇ ਮੁਦਰਾ ਮੁੱਲ ਦਾ ਇਕ ਨਿਰਧਾਰਤ ਫ਼ੀਸਦ ਹੁੰਦਾ ਹੈ। ਭਾਰਤ ਤੋਂ ਇਲਾਵਾ, ਜ਼ੀਰੋ ਟੈਰਿਫ ਦਰ ਸ਼੍ਰੇਣੀ ਵਿਚ ਅਰਜਨਟੀਨਾ, ਬੰਗਲਾਦੇਸ਼, ਕੰਬੋਡੀਆ, ਇਕਵਾਡੋਰ, ਅਲ ਸਲਵਾਡੋਰ, ਯੂਰਪੀ ਸੰਘ, ਗੁਆਟੇਮਾਲਾ, ਇੰਡੋਨੇਸ਼ੀਆ, ਜਪਾਨ, ਜੌਰਡਨ, ਮਲੇਸ਼ੀਆ, ਉੱਤਰੀ ਮੈਸੇਡੋਨੀਆ, ਦੱਖਣੀ ਕੋਰੀਆ, ਸਵਿਟਜ਼ਰਲੈਂਡ, ਲੀਚਟਨਸਟਾਈਨ, ਤਾਈਵਾਨ, ਥਾਈਲੈਂਡ, ਬ੍ਰਿਟੇਨ ਅਤੇ ਵੀਅਤਨਾਮ ਸ਼ਾਮਿਲ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਖੇਤਰਾਂ (ਅਧਿਕਾਰ-ਖੇਤਰਾਂ) ਤੋਂ ਆਉਣ ਵਾਲੇ ਯੋਗ ਉਤਪਾਦਾਂ ’ਤੇ ਜ਼ੀਰੋ ਫੀਸਦੀ ਟੈਰਿਫ ਲਾਗੂ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦਾ ਅਮਰੀਕਾ ਨਾਲ ਮੌਜੂਦਾ ਜਾਂ ਆਉਣ ਵਾਲਾ ਵਪਾਰ ਤੇ ਸੁਰੱਖਿਆ ਢਾਂਚਾ ਸਮਝੌਤਾ ਹੈ।