28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਉਜੈਨ ’ਚ ਮਸਜਿਦ ਢਾਹੇ ਜਾਣ ਦੇ ਵਿਰੋਧ ’ਚ ਪਥਰਾਅ 15 ਹਿਰਾਸਤ ’ਚ, 7 ਖ਼ਿਲਾਫ਼ ਮਾਮਲਾ ਦਰਜ

ਉਜੈਨ (ਮੱਧ ਪ੍ਰਦੇਸ਼), 28 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 29-09-2026
ਉਜੈਨ (ਮੱਧ ਪ੍ਰਦੇਸ਼), 28 ਸਤੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ’ਚ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ ਇਕ ਮਸਜਿਦ ਦੇ ਹਿੱਸੇ ਨੂੰ ਢਾਹੁਣ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਵਿਰੋਧ ਕਰ ਰਹੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਹਿੰਸਕ ਰੂਪ ਧਾਰ ਗਿਆ। ਭੀੜ ਵਲੋਂ ਪ੍ਰਦਰਸ਼ਨ ਕਰਦੇ ਹੋਏ ਪਥਰਾਅ ਕੀਤਾ ਗਿਆ ਜਿਸ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ‘ਸਿੰਹਸਥ ਕੁੰਭ 2028’ ਦੌਰਾਨ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ 900 ਮੀਟਰ ਲੰਬੀ ਕੰਥਾਲ ਚੌਰਾਹੇ ਤੋਂ ਗੋਪਾਲ ਮੰਦਰ ਤੱਕ ਦੀ ਸੜਕ ਨੂੰ 15 ਮੀਟਰ ਤੱਕ ਚੌੜਾ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਜੈਕਟ ’ਚ ਤਜਵੀਜ਼ਸ਼ੁਦਾ ਰੂਟ ’ਚ ਆਉਣ ਵਾਲੇ ਢਾਂਚਿਆਂ ਨੂੰ ਹਟਾਉਣਾ ਜਾਂ ਉਨ੍ਹਾਂ ’ਚ ਤਬਦੀਲੀ ਕਰਨਾ ਸ਼ਾਮਲ ਹੈ। ਪੁਲਿਸ ਸੁਪਰਡੈਂਟ ਪ੍ਰਦੀਪ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਉਨ੍ਹਾਂ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਇਸ ਦੌਰਾਨ 15 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜਦਕਿ 7 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਜੈਨ ਦੇ ਕੁਲੈਕਟਰ ਰੋਸ਼ਨ ਸਿੰਘ ਨੇ ਦੱਸਿਆ ਕਿ ਛਤਰੀ ਚੌਕ ਸਥਿਤ ਸ਼ਾਹੀ ਮਸਜਿਦ ਦੇ ਇਕ ਹਿੱਸੇ ਨੂੰ ਭਾਈਚਾਰੇ ਵੱਲੋਂ ਆਪਣੀ ਮਰਜ਼ੀ ਨਾਲ ਹਟਾਇਆ ਜਾ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਨੂੰ ਨਜ਼ਰਅੰਦਾਜ਼ ਕਰਨ ਤੇ ਸ਼ਾਂਤੀ ਬਣਾਈ ਰੱਖਣ।
Ad Position 22
No active advertisement
ਪਿਛਲੀ ਖ਼ਬਰ ਕੱਚੇ ਤੇਲ ਦੀ ਸਪਲਾਈ ਰੁਕਾਵਟਾਂ ਨੂੰ ਭਾਰਤ ਨੇ ਸਫਲਤਾਪੂਰਵਕ ਦੂਰ ਕੀਤਾ-ਪੁਰੀ ਅਗਲੀ ਖ਼ਬਰ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਜੈੱਨ ਜ਼ੀ ਨਾਲ ਜੁੜਨ ਦਾ ਫ਼ਾਰਮੂਲਾ
Ad Position 24