31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਹੇਠ ਬਲਾਕ ਕਾਂਗਰਸ ਕਮੇਟੀ ਅਮਲੋਹ ਦੀ ਅਹਿਮ ਮੀਟਿੰਗ

Ad Position 21
No active advertisement
ਬਲਾਕ ਕਾਂਗਰਸ ਕਮੇਟੀ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਸੀਨੀਅਰ ਲੀਡਰਸ਼ਿਪ | ਤਸਵੀਰ: ਕੇਵਲ ਸਿੰਘ <br/> 03-02-2026
ਅਮਲੋਹ, 2 ਫਰਵਰੀ (ਕੇਵਲ ਸਿੰਘ)-ਅੱਜ ਕਾਂਗਰਸ ਪਾਰਟੀ ਦਫ਼ਤਰ ਅਮਲੋਹ ਵਿਖੇ ਬਲਾਕ ਕਾਂਗਰਸ ਕਮੇਟੀ ਅਮਲੋਹ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਇਸ ਮੀਟਿੰਗ ਦੌਰਾਨ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਸ਼ਾਮਿਲ ਕਮੇਟੀ ਮੈਂਬਰਾਂ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਫ਼ੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਬੂਥ ਪੱਧਰ ਦੀਆਂ ਮੀਟਿੰਗਾਂ ਕਰਵਾਈਆਂ ਜਾਣ, ਨਾਲ ਹੀ ਘਰ-ਘਰ ਜਾ ਕੇ ਕਾਂਗਰਸ ਵਰਕਰਾਂ ਅਤੇ ਸਮਰਥਕਾਂ ਨਾਲ ਸੰਪਰਕ ਮੁਹਿੰਮ ਚਲਾਈ ਜਾਵੇਗੀ | ਇਸ ਮੌਕੇ ਸੀਨੀਅਰ ਐਡਵੋਕੇਟ ਯਾਦਵਿੰਦਰ ਪਾਲ ਸਿੰਘ ,ਐਡਵੋਕੇਟ ਹਰਜਿੰਦਰ ਸਿੰਘ ਟਿੰਕਾ, ਬਲਵੀਰ ਸਿੰਘ ਮਿੰਟੂ, ਰਛਪਾਲ ਸਿੰਘ ਮੁੱਢੜੀਆਂ, ਸ਼ਿਵ ਕੁਮਾਰ ਗਰਗ, ਰਾਕੇਸ਼ ਕੁਮਾਰ ਗੋਗੀ, ਹੈਪੀ ਸੂਦ, ਸਸ਼ੀ ਸ਼ਰਮਾ, ਪਰਮਜੀਤ ਭੱਦਲਥੂਹਾ, ਭੂਸ਼ਣ ਸ਼ਰਮਾ, ਬਲਜੀਤ ਸਿੰਘ ਮਰਾਰੜੂ, ਗੁਰਮੀਤ ਸਿੰਘ ਟਿੱਬੀ, ਰਣਜੀਤ ਕੰਜਾਰੀ, ਬਿੱਟੂ ਬੁੱਗਾ, ਨਾਹਰ ਸਿੰਘ ਝੰਬਾਲਾ, ਜੋਗਿੰਦਰ ਸਿੰਘ ਮਛਰਾਏ, ਸੁਖਵਿੰਦਰ ਨੰਬਰਦਾਰ, ਗੁਰਜੰਟ ਘੁੱਲੂਮਾਜਰਾ, ਸੁੱਖਾ ਖੁੰਮਣਾ, ਖਜਾਨਾ ਰਾਮ, ਵੀਰੂ ਰਾਮ, ਦਲਜੋਤ ਅÏਜਲਾ, ਪ੍ਰੀਤਮ ਸਿੰਘ ਬੈਣਾ, ਮਨਪ੍ਰੀਤ ਸਿੰਘ ਮਿੰਟਾਂ, ਪ੍ਰਭਜੀਤ ਬੈਣਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਦਮਪੁਰ ਏਅਰਪੋਰਟ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣਾ ਇਤਿਹਾਸਕ ਫ਼ੈਸਲ...
Ad Position 24