ਕਰਵਾ ਚੌਥ ਦੇ ਰੰਗਾਂ ’ਚ ਰੰਗਿਆ ਲਾਇਨਜ਼ ਕਵੀਨ ਦਾ ਸਮਾਗਮ, ਪੂਨਮ ਚੋਪੜਾ ਬਣੀ ਮਿਸ ਕਰਵਾ ਚੌਥ
ਮੰਡੀ ਗੋਬਿੰਦਗੜ੍ਹ, 30 ਅਕਤੂਬਰ (ਰਾਜੇਸ਼ ਸ਼ਰਮਾ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਦੀ ਮਹਿਲਾ ਇਕਾਈ ਲਾਇਨਜ਼ ਕਲੱਬ ਕਵੀਨ ਵਲੋਂ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਤੇ ਆਪਸੀ ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਕਰਵਾ ਚੌਥ ਦਾ ਤਿਉਹਾਰ ਲਾਇਨ ਕਨ੍ਹਈਆ ਲਾਲ ਬਰਦੇਜਾ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਲਗਭਗ 120 ਮਹਿਲਾ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਮੰਡੀ ਗੋਬਿੰਦਗੜ੍ਹ, 30 ਅਕਤੂਬਰ (ਰਾਜੇਸ਼ ਸ਼ਰਮਾ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਦੀ ਮਹਿਲਾ ਇਕਾਈ ਲਾਇਨਜ਼ ਕਲੱਬ ਕਵੀਨ ਵਲੋਂ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਤੇ ਆਪਸੀ ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਕਰਵਾ ਚੌਥ ਦਾ ਤਿਉਹਾਰ ਲਾਇਨ ਕਨ੍ਹਈਆ ਲਾਲ ਬਰਦੇਜਾ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਲਗਭਗ 120 ਮਹਿਲਾ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਪੂਨਮ ਚੋਪੜਾ ਨੂੰ ਮਿਸ ਕਰਵਾ ਚੌਥ ਚੁਣਦਿਆਂ ਤਾਜ ਪਹਿਨਾ ਕੇ ਸਨਮਾਨਿਤ ਕੀਤਾ ਗਿਆ, ਜਦਕਿ ਨੀਤਿਕਾ ਗਰਗ ਨੇ ਦੂਜਾ ਅਤੇ ਸ਼ੈਲੀ ਮੋਹਲ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕਲੱਬ ਦੀ ਪਹਿਲੀ ਮਹਿਲਾ ਲਾਇਨ ਪੱਲਵੀ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਮਾਗਮ ਦੀ ਸੰਯੋਜਕ ਰੀਟਾ ਗੋਇਲ, ਸਲਾਹਕਾਰ ਅੰਜਨਾ ਸਿੰਘ, ਸਹਿ-ਪ੍ਰਧਾਨ ਨਿਧੀ ਜੈਨ, ਸਕੱਤਰ ਮਮਤਾ ਵਰਮਾ, ਖ਼ਜ਼ਾਨਚੀ ਸ਼ਿਖਾ ਬਾਂਸਲ ਤੇ ਲੋਕ ਸੰਪਰਕ ਅਧਿਕਾਰੀ ਸਵਿਤਾ ਗਰਗ ਵੀ ਮੌਜੂਦ ਸਨ। ਸਮਾਗਮ ਦੌਰਾਨ ਮਹਿਲਾਵਾਂ ਨੇ ਪੰਜਾਬੀ ਲੋਕ ਗੀਤਾਂ ਦੀਆਂ ਮਨਮੋਹਕ ਧੁਨਾਂ ’ਤੇ ਗਿੱਧਾ ਅਤੇ ਨਾਚ ਪੇਸ਼ ਕਰਦਿਆਂ ਖ਼ੂਬ ਰੰਗ ਬੰਨਿ੍ਹਆ। ਰਵਾਇਤੀ ਪਹਿਰਾਵੇ, ਗੀਤ-ਸੰਗੀਤ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਸਮੂਹ ਮਹਿਲਾ ਮੈਂਬਰਾਂ ਨੂੰ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਦੇ ਲੋਕ ਸੰਪਰਕ ਅਧਿਕਾਰੀ ਸੁਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਕਲੱਬ ਪਿਛਲੇ 52 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਨਿਰੰਤਰ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ। ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਕਲੱਬ ਵਲੋਂ ਸਮੇਂ-ਸਮੇਂ ’ਤੇ ਸਮਾਜਿਕ ਅਤੇ ਸਭਿਆਚਾਰਕ ਸਮਾਗਮ ਵੀ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਕਰਵਾ ਚੌਥ ਦਾ ਤਿਉਹਾਰ ਮਹਿਲਾ ਮੈਂਬਰਾਂ ਨਾਲ ਮਿਲ ਕੇ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਭਵਿੱਖ ਵਿਚ ਵੀ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਮੈਂਬਰਾਂ ਵਿਚ ਆਪਸੀ ਸਾਂਝ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ। ਇਸ ਮੌਕੇ ਆਭਾ ਮਿੱਤਲ, ਅਨੀਤਾ ਗੋਇਲ, ਰਿਸ਼ਿਕਾ ਗਰਗ, ਸੁਮਿਤਾ ਜੈਨ, ਛਵੀ ਖੁੱਲਰ, ਅਨੁਰਾਧਾ ਗਰਗ, ਨੇਹਾ ਮਿੱਤਲ, ਮੰਜੂ ਪੁਰੀ, ਵਿਸ਼ਾਲੀ, ਪ੍ਰੇਮ ਲਤਾ ਸ਼ਰਮਾ, ਜਾਹਨਵੀ ਸਿੰਘ, ਅਨਾਮਿਕਾ ਸ਼ੁਕਲਾ, ਸ਼ੈਂਕੀ ਗਰਗ, ਕਨਿਕਾ ਜੈਨ, ਰਿਆ ਵਰਮਾ ਬਨਮਾਲ, ਰਜਨੀ ਗੁਪਤਾ, ਸੁਨੀਤਾ ਗਰਗ, ਮੋਨਿਕਾ, ਅਨੁਪਮ ਜੈਨ, ਰੁਚਿਕਾ ਜਿੰਦਲ, ਰਿਤੂ ਸ਼ਾਹ, ਸੁਦੇਸ਼ ਕੁਮਾਰੀ, ਪ੍ਰਿਅੰਕਾ, ਸੀਮਾ, ਰੋਜ਼ੀ, ਸ਼ਿਲਪਾ ਚੌਹਾਨ, ਕੁਸੁਮ ਚੋਪੜਾ, ਸ਼ੈਲੀ ਗੁਪਤਾ, ਮੀਨਾਕਸ਼ੀ ਤੇ ਮਨੂ ਗੁਪਤਾ ਸਮੇਤ ਹੋਰ ਮਹਿਲਾ ਮੈਂਬਰ ਹਾਜ਼ਰ ਸਨ।