ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ- ਆਸ਼ਾ ਰਾਣੀ, ਰਜੇਸ਼ ਉਪਲ
ਫ਼ਤਹਿਗੜ੍ਹ ਸਾਹਿਬ , 30 ਅਕਤੂਬਰ (ਮਨਪ੍ਰੀਤ ਸਿੰਘ) -ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਆਸ਼ਾ ਰਾਣੀ, ਵਾਇਸ ਪ੍ਰਧਾਨ ਜਤਿੰਦਰ ਕੌਰ ਬਾਤਿਸ਼ ਅਤੇ ਵਾਰਡ ਨੰ: 15 ਤੋਂ ਕੌਂਸਲਰ ਰਜੇਸ਼ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 15 ਦੇ ਇਕ ਸੀਨੀਅਰ ਕਾਂਗਰਸੀ ਆਗੂ ਵਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਆਪਣੇ ਆਪ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦ ਕਿ ਉਨ੍ਹਾਂ ਨੂੰ ਮੇਰੀ ਦੁਕਾਨ ਮੇਰੇ ਨਾਮ, ਵਾਲੇ ਨੋਟੀਫ਼ਿਕੇਸ਼ਨ ਦੀ ਪੂਰੀ ਜਾਣਕਾਰੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਕਾਂਗਰਸੀ ਆਗੂ ਵਲੋਂ ਸੋਸ਼ਲ ਮੀਡੀਆ ਉੱਤੇ ਕੂੜ ਪ੍ਰਚਾਰ ਕੀਤਾ ਗਿਆ ਕਿ ਨਗਰ ਕੌਂਸਲ ਸਰਹਿੰਦ ਵਲੋਂ ਮੇਰੀ ਦੁਕਾਨ ਮੇਰੇ ਨਾਮ ਵਾਲੇ ਮਤੇ ਨੂੰ ਅਜੰਡੇ ਦੇ ਵਿਚ ਨਹੀਂ ਰੱਖਿਆ ਗਿਆ।
ਫ਼ਤਹਿਗੜ੍ਹ ਸਾਹਿਬ , 30 ਅਕਤੂਬਰ (ਮਨਪ੍ਰੀਤ ਸਿੰਘ) -ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਆਸ਼ਾ ਰਾਣੀ, ਵਾਇਸ ਪ੍ਰਧਾਨ ਜਤਿੰਦਰ ਕੌਰ ਬਾਤਿਸ਼ ਅਤੇ ਵਾਰਡ ਨੰ: 15 ਤੋਂ ਕੌਂਸਲਰ ਰਜੇਸ਼ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 15 ਦੇ ਇਕ ਸੀਨੀਅਰ ਕਾਂਗਰਸੀ ਆਗੂ ਵਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਆਪਣੇ ਆਪ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦ ਕਿ ਉਨ੍ਹਾਂ ਨੂੰ ਮੇਰੀ ਦੁਕਾਨ ਮੇਰੇ ਨਾਮ, ਵਾਲੇ ਨੋਟੀਫ਼ਿਕੇਸ਼ਨ ਦੀ ਪੂਰੀ ਜਾਣਕਾਰੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਕਾਂਗਰਸੀ ਆਗੂ ਵਲੋਂ ਸੋਸ਼ਲ ਮੀਡੀਆ ਉੱਤੇ ਕੂੜ ਪ੍ਰਚਾਰ ਕੀਤਾ ਗਿਆ ਕਿ ਨਗਰ ਕੌਂਸਲ ਸਰਹਿੰਦ ਵਲੋਂ ਮੇਰੀ ਦੁਕਾਨ ਮੇਰੇ ਨਾਮ ਵਾਲੇ ਮਤੇ ਨੂੰ ਅਜੰਡੇ ਦੇ ਵਿਚ ਨਹੀਂ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਮੇਰੀ ਦੁਕਾਨ ਮੇਰੇ ਨਾਮ ਵਾਲੇ ਮਤੇ ਨੂੰ ਨੋਟੀਫ਼ਿਕੇਸ਼ਨ ਦੇ ਅਨੁਸਾਰ ਮਦ ਅੱਠ ਤੇ ਹਾਊਸ ਦੇ ਵਿਚ ਰੱਖਿਆ ਜਾਵੇਗਾ। ਉਸ ਤੋਂ ਪਹਿਲਾਂ ਸੱਤ ਮਦ ਪੂਰੇ ਕਰਨੇ ਹਨ, ਜਿਨ੍ਹਾਂ ਵਿੱਚ 6 ਨਵੰਬਰ ਤੱਕ ਨਗਰ ਕੌਂਸਲ ਸਰਹਿੰਦ ਨੂੰ ਅਰਜ਼ੀਆਂ ਦਿੱਤੀਆਂ ਜਾਣੀਆਂ ਹਨ। ਇਸ ਤੋਂ ਬਾਅਦ ਨਗਰ ਕੌਂਸਲ ਸਰਹਿੰਦ ਦੀ ਟੀਮ ਵਲੋਂ ਕਾਨੂੰਨੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਵੇਗੀ। 7 ਮਦ ਪੂਰੇ ਹੋਣ ਉਪਰੰਤ ਉਕਤ ਮਤੇ ਨੂੰ ਹਾਊਸ ਵਿਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਕੀਮਾਂ ਦੇ ਨਾਮ ਤੇ ਆਪਣੇ ਆਪ ਨੂੰ ਚਮਕਾਉਣ ਲੱਗੇ ਹੋਏ ਹਨ, ਜਦਕਿ ਉਹ ਉਕਤ ਮਤਿਆਂ ਦੀ ਪੂਰੀ ਪ੍ਰਕ੍ਰਿਆ ਤੋਂ ਅਣਜਾਣ ਜਾਪਦੇ ਹਨ।