31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਐਡਵੋਕੇਟ ਧਾਰਨੀ ਨੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ‘ਮੁੱਖ ਮੰਤਰੀ ਤੀਰਥ ਯਾਤਰਾ’ ਦੀਆਂ ਬੱਸਾਂ ਦੀ ਦਿੱਖ ’ਤੇ ਚੁੱਕੇ ਸਵਾਲ

ਫ਼ਤਹਿਗੜ੍ਹ ਸਾਹਿਬ, 30 ਅਕਤੂਬਰ (ਸੁਰਜੀਤ ਸਿੰਘ ਸਾਹੀ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ‘ਮੁੱਖ ਮੰਤਰੀ ਤੀਰਥ ਯਾਤਰਾ’ ਦੀਆਂ ਬੱਸਾਂ ਦੀ ਮੌਜੂਦਾ ਦਿੱਖ ’ਤੇ ਗੰਭੀਰ ਸਵਾਲ ਚੁੱਕੇ ਹਨ। ਐਡਵੋਕੇਟ ਧਾਰਨੀ ਨੇ ਕਿਹਾ ਕਿ ਇਨ੍ਹਾਂ 52-ਸੀਟਰ ਬੱਸਾਂ ਨੂੰ ਪੂਰੀ ਤਰ੍ਹਾਂ ਵਿਸ਼ਾਲ ਇਸ਼ਤਿਹਾਰਾਂ ਤੇ ਪ੍ਰਚਾਰ ਸਮਗਰੀ ਨਾਲ ਇਸ ਤਰ੍ਹਾਂ ਰੈਪ ਕੀਤਾ ਗਿਆ ਹੈ ਕਿ ਬਾਹਰੋਂ ਅੰਦਰ ਦਾ ਦ੍ਰਿਸ਼ ਦੇਖਣਾ ਮੁਸ਼ਕਿਲ ਹੈ।

Ad Position 21
No active advertisement
ਅਜੀਤ ਡੈਸਕ 31-10-2026
ਫ਼ਤਹਿਗੜ੍ਹ ਸਾਹਿਬ, 30 ਅਕਤੂਬਰ (ਸੁਰਜੀਤ ਸਿੰਘ ਸਾਹੀ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ‘ਮੁੱਖ ਮੰਤਰੀ ਤੀਰਥ ਯਾਤਰਾ’ ਦੀਆਂ ਬੱਸਾਂ ਦੀ ਮੌਜੂਦਾ ਦਿੱਖ ’ਤੇ ਗੰਭੀਰ ਸਵਾਲ ਚੁੱਕੇ ਹਨ। ਐਡਵੋਕੇਟ ਧਾਰਨੀ ਨੇ ਕਿਹਾ ਕਿ ਇਨ੍ਹਾਂ 52-ਸੀਟਰ ਬੱਸਾਂ ਨੂੰ ਪੂਰੀ ਤਰ੍ਹਾਂ ਵਿਸ਼ਾਲ ਇਸ਼ਤਿਹਾਰਾਂ ਤੇ ਪ੍ਰਚਾਰ ਸਮਗਰੀ ਨਾਲ ਇਸ ਤਰ੍ਹਾਂ ਰੈਪ ਕੀਤਾ ਗਿਆ ਹੈ ਕਿ ਬਾਹਰੋਂ ਅੰਦਰ ਦਾ ਦ੍ਰਿਸ਼ ਦੇਖਣਾ ਮੁਸ਼ਕਿਲ ਹੈ। ਹੈਰਾਨੀ ਦੀ ਗੱਲ ਹੈ ਕਿ ਜੇਕਰ ਕੋਈ ਆਮ ਨਾਗਰਿਕ ਆਪਣੀ ਨਿੱਜੀ ਕਾਰ ਵਿਚ ਧੁੱਪ ਤੋਂ ਬਚਾਅ ਲਈ ਨਿੱਕੀ ਜਿਹੀ ਸਕਰੀਨ ਜਾਂ ਕਾਲੀ ਫ਼ਿਲਮ ਲਗਾਉਂਦਾ ਹੈ, ਤਾਂ ਪੁਲਿਸ ਪ੍ਰਸ਼ਾਸਨ ਤੁਰੰਤ ਚਲਾਨ ਕੱਟ ਕੇ ਕਾਨੂੰਨ ਦਾ ਪਾਠ ਪੜ੍ਹਾਉਣ ਲੱਗ ਪੈਂਦਾ ਹੈ, ਪਰ ਜਦੋਂ ਜਨਤਕ ਜਾਇਦਾਦ ਵਜੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਵਿਚ ਸ਼ਰੇਆਮ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਤਾਂ ਸਾਰਾ ਪ੍ਰਸ਼ਾਸਨਿਕ ਅਮਲਾ ਅੱਖਾਂ ਮਿਚੀ ਬੈਠਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸਰਕਾਰ ਦੌਰਾਨ ਸਰਕਾਰੀ ਐਂਬੂਲੈਂਸਾਂ ’ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਲੱਗੀਆਂ ਸਨ, ਤਾਂ ਅਜੋਕੇ ਹੁਕਮਰਾਨਾਂ ਨੇ ਇਸ ਨੂੰ ਸਿਆਸੀ ਲਾਹਾ ਲੈਣ ਦੀ ਕੋਝੀ ਹਰਕਤ ਦੱਸਦਿਆਂ ਰੱਜ ਕੇ ਭੰਡਿਆ ਸੀ, ਪਰ ਅੱਜ ਉਹੀ ਧਿਰ ਬੱਸਾਂ ਤੋਂ ਲੈ ਕੇ ਯਾਤਰੀਆਂ ਨੂੰ ਮਿਲਣ ਵਾਲੀਆਂ ਗੜਵੀਆਂ, ਗਲਾਸਾਂ ਅਤੇ ਖਾਣੇ ਦੀਆਂ ਥਾਲੀਆਂ ’ਤੇ ਆਪਣੀਆਂ ਤਸਵੀਰਾਂ ਲਗਾ ਕੇ ਟੈਕਸ ਦਾਤਾਵਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਪਾਣੀ ਵਾਂਗ ਵਹਾ ਰਹੀ ਹੈ। ਧਾਰਨੀ ਨੇ ਕਿਹਾ ਕਿ ਤੀਰਥ ਯਾਤਰਾ ਕਰਵਾਉਣਾ ਸ਼ਲਾਘਾਯੋਗ ਕਦਮ ਹੋ ਸਕਦਾ ਹੈ, ਪਰ ਇਹ ਕੰਮ ਲੁਕੋ ਕੇ ਜਾਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਭਾਵੇਂ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਇਸ ਮਾਮਲੇ ਦਾ ਨੋਟਿਸ ਲਿਆ ਗਿਆ ਹੈ, ਪਰ ਲੋੜ ਇਸ ਗੱਲ ਦੀ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਅਤੇ ਕੇਂਦਰੀ ਕਾਨੂੰਨ ਮੰਤਰਾਲਾ ਇਸ ਦਾ ਖ਼ੁਦ ਨੋਟਿਸ ਲੈਣ।
Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ- ਆਸ਼ਾ ਰਾਣੀ, ਰਜੇਸ਼ ਉਪਲ ਅਗਲੀ ਖ਼ਬਰ ਜਿੰਦਲ ਮੈਡੀਕੋਜ਼ ਦੀ ਦੁਕਾਨ ਡਰੱਗ ਇੰਸਪੈਕਟਰ ਵਲੋਂ ਸੀਲ
Ad Position 24