ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸਰਹਿੰਦ ਦੇ ਸਕੱਤਰ ਜਨਰਲ ਕਿ੍ਸ਼ਨ ਸਿੰਘ ਬ੍ਰਾਹਮਣ ਮਾਜਰਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਚੇਅਰਮੈਨ ਗਰਜਾ ਸਿੰਘ, ਬਹਾਲ ਸਿੰਘ, ਖ਼ਜ਼ਾਨਚੀ ਮੇਜਰ ਸਿੰਘ ਸੌਂਢਾ, ਮੀਤ ਪ੍ਰਧਾਨ ਰਾਜਵੰਤ ਕੌਰ, ਬੇਅੰਤ ਕੌਰ ਪਵਾਲਾ, ਬੁੱਧ ਰਾਮ, ਸਵਾਮੀ ਵੀਤ ਦਾਸ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਂਸ਼ੀ ਵਾਰਾਨਸੀ ਵਿਖੇ ਪ੍ਰਕਾਸ਼ ਦਿਹਾੜੇ ਮੌਕੇ ਹੋਏ ਵਿਸ਼ਵ ਪੱਧਰੀ ਸਮਾਗਮ ਵਿਚ ਸ਼ਾਮਿਲ ਹੋਈਆਂ | ਇਸ ਮੌਕੇ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦਿਆਂ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਕਬੀਰ ਮੱਠ ਕਬੀਰ ਚੌਰਾਹਾ ਦੇ ਆਚਾਰੀਆ ਮਹੰਤ ਵਿਵੇਕ ਦਾਸ, ਵਿਆਸ ਮੁੰਨੀ ਦਾਸ, ਡਾ. ਭਾਗੀਰਥੀ ਦਾਸ, ਸਵਾਮੀ ਵੀਤ ਦਾਸ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਾਰੇ ਗੁਰੂ ਸਾਹਿਬਾਨ ਦੇ ਦਿਹਾੜੇ ਸਾਨੂੰ ਰਲ਼-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਰਵ ਸਾਂਝੀਵਾਲਤਾ ਦਾ ਸੰਦੇਸ਼ ਸਮੁੱਚੇ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚ ਸਕੇ | ਇਸ ਮੌਕੇ 'ਤੇ ਮੇਹਰ ਸਿੰਘ ਸਾਨੀਪੁਰ, ਕੁਲਦੀਪ ਸਿੰਘ, ਬਲਦੇਵ ਸਿੰਘ ਤੋੜਾ, ਮੱਖਣ ਸਿੰਘ ਬਹਿਬਲਪੁਰ, ਜਸਵੀਰ ਕੌਰ ਭੱਟਮਾਜਰਾ, ਹਰਚੰਦ ਸਿੰਘ ਨਾਭਾ, ਸੀਤਾ ਰਾਮ, ਨਰਿੰਦਰ ਸਿੰਘ ਘੋੜੇਵਾਲ, ਲਵਕੇਸ਼ ਵੀ ਹਾਜ਼ਰ ਸਨ |