ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਬਲਜਿੰਦਰ ਸਿੰਘ)-ਮਨੁੱਖੀ ਅਧਿਕਾਰਾਂ ਦੀ ਪ੍ਰਤੀਕ, ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਅਤੇ ਸਦੀਆਂ ਤੋਂ ਅਣਗੌਲੀ ਪਈ ਦੀਵਾਨ ਟੋਡਰ ਮੱਲ ਜੀ ਦੀ ਫ਼ਤਹਿਗੜ੍ਹ ਸਾਹਿਬ ਸਥਿਤ ਜਹਾਜ਼ ਹਵੇਲੀ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਚੱਲ ਰਹੀ ਕਾਰਸੇਵਾ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਵਲੋਂ ਜਿੱਥੇ ਪਹਿਲਾਂ ਕੁਦਰਤੀ ਹੜ੍ਹਾਂ ਦੀ ਮਾਰ ਹੇਠ ਆ ਕੇ ਵੱਡਾ ਨੁਕਸਾਨ ਝੱਲ ਰਹੇ ਸਰਹੱਦੀ ਖੇਤਰ ਦੇ ਡੇਰਾ ਬਾਬਾ ਬਕਾਲਾ ਦੇ ਗੋਦ ਲਏ ਹੋਏ 6 ਪਿੰਡਾਂ ਦੇ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ, ਉੱਥੇ ਹੀ ਹੁਣ ਇਨ੍ਹਾਂ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਲਈ 50-50 ਹਜ਼ਾਰ ਰੁਪਏ ਦੇ ਚੈੱਕ ਪੰਚਾਇਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਫਾਊਾਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਵਲੋਂ ਪ੍ਰਦਾਨ ਕੀਤੇ ਗਏ | ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫਾਊਾਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਦੇ ਵੱਡੇ ਕਾਰੋਬਾਰੀ ਸੰਧੂ ਪਰਿਵਾਰ ਵਲੋਂ ਜਿੱਥੇ ਦੀਵਾਨ ਟੋਡਰ ਮੱਲ ਦੀ ਵਿਰਾਸਤੀ ਫਾਊਾਡੇਸ਼ਨ ਰਾਹੀਂ ਦੀਵਾਨ ਟੋਡਰ ਮੱਲ ਜੀ ਦੀ ਰਿਹਾਇਸ਼ ਗਾਹ 'ਜਹਾਜ਼ੀ ਹਵੇਲੀ' ਨੂੰ ਮੁੜ ਤੋਂ ਪੁਰਾਤਨ ਦਿੱਖ ਦੇ ਕੇ ਸੰਭਾਲਣ ਦੀ ਵੱਡੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਹੀ ਅਜਿਹੇ ਸਮਾਜ ਸੇਵੀ ਤੇ ਲੋਕ ਪੱਖੀ ਕਾਰਜਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ, ਜੋ ਸ਼ਲਾਘਾਯੋਗ ਉੱਦਮ ਹੈ | ਫਾਊਾਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵਾ ਨੂੰ ਦਰਸਾਉਂਦੇ ਕਾਰਜ ਜਾਰੀ ਰਹਿਣਗੇ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਵੇਗੀ | ਇਸ ਮੌਕੇ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਦੇ ਸਰਪੰਚ ਸਤਨਾਮ ਸਿੰਘ ਬਾਜਵਾ ਨੇ 6 ਪੰਚਾਇਤਾਂ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਲਈ ਰਾਸ਼ੀ ਦੇਣ ਬਦਲੇ ਫਾਊਾਡੇਸ਼ਨ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਪਿ੍ਤਪਾਲ ਸਿੰਘ ਮੀਤ ਮੈਨੇਜਰ, ਸਤਨਾਮ ਸਿੰਘ ਬਾਜਵਾ ਸਰਪੰਚ ਵੈਰੋਕੇ, ਅਮਰਜੀਤ ਸਿੰਘ ਸਰਪੰਚ ਗੁਰ ਚੱਕਵੀਰ ਸਿੰਘ, ਸਰਪੰਚ ਪਿੰਡ ਪੱਲੇ ਨੰਗਲ ਲਖਵਿੰਦਰ ਸਿੰਘ, ਸਰਪੰਚ ਗੋਲਾ ਢੋਲਾ ਜੁਗਰਾਜ ਸਿੰਘ, ਸਰਪੰਚ ਪਿੰਡ ਰਤਨ ਛਤੜ ਸ਼ਮਸ਼ੇਰ ਸਿੰਘ, ਜਤਿੰਦਰ ਜਤਿੰਦਰ ਸਿੰਘ ਖਾਸਾਵਾਲਾ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |