03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਫੈਕਟਰੀ ਵਿਚ ਚੋਰੀ ਕਰਨ ਦੇ ਦੋਸ਼ 'ਚ ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 24-02-2026
ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਬਲਜਿੰਦਰ ਸਿੰਘ)-'ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਵਪਾਰੀ ਤੇ ਉੱਦਮੀ ਪ੍ਰੇਸ਼ਾਨ' ਦੇ ਸਿਰਲੇਖ ਹੇਠ 'ਅਜੀਤ' ਵਿਚ 21 ਫਰਵਰੀ ਨੂੰ ਛਪੀ ਖ਼ਬਰ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਬੀਤੀ 19 ਫਰਵਰੀ ਦੀ ਰਾਤ ਨੂੰ ਬਿੱਗ ਬੌਸ ਟੈਕਨੋਕਰੇਟ ਇਕਊਮੈਂਟਸ ਵਿਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੋਦਾਮ ਮਾਲਿਕ ਅਸ਼ੋਕ ਕੁਮਾਰ ਪੁੱਤਰ ਛੱਜੂ ਰਾਮ ਵਾਸੀ ਸਰਹਿੰਦ ਮੰਡੀ ਨੇ ਦੱਸਿਆ ਕਿ ਜਦੋਂ ਉਹ 19 ਫਰਵਰੀ ਨੂੰ ਰਾਤ 10 ਵਜੇ ਆਪਣੇ ਗੋਦਾਮ ਬਿੱਗ ਬੌਸ ਟੈਕਨੋਕਰੇਟ ਇਕਊਮੈਂਟਸ ਨੂੰ ਬੰਦ ਕਰਕੇ ਚਲੇ ਗਏ ਤਾਂ 20 ਫਰਵਰੀ ਨੂੰ ਇਕ ਵਰਕਰ ਨੇ ਫ਼ੋਨ ਕਰਕੇ ਦੱਸਿਆ ਕਿ ਫ਼ੈਕਟਰੀ ਦਾ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ, ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਨਹੀਂ ਖੁੱਲ੍ਹ ਰਿਹਾ ਸੀ ਪਰ ਜਦੋਂ ਕਿਸੇ ਤਰੀਕੇ ਨਾਲ ਫ਼ੈਕਟਰੀ ਦਾ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਅੰਦਰ ਪਏ ਸਮਾਨ ਨਾਲ ਕਾਫ਼ੀ ਛੇੜ ਛਾੜ ਹੋਈ ਪਈ ਸੀ ਅਤੇ ਕਾਫ਼ੀ ਸਮਾਨ ਗ਼ਾਇਬ ਸੀ | ਜਿਸ ਵਿਚ ਬਿਜਲੀ ਦੀਆਂ ਤਾਰਾਂ, ਵੈਲਡਿੰਗ ਸੈੱਟ ਦੀਆਂ ਤਾਰਾਂ, ਪਿੱਤਲ ਦਾ ਸਮਾਨ, ਤਾਂਬੇ ਦੀਆਂ ਪਾਈਪਾਂ ਗ਼ਾਇਬ ਸਨ | ਫ਼ੈਕਟਰੀ ਅੰਦਰ ਬਣੇ ਦਫ਼ਤਰ ਦੇ ਗੱਲੇ 'ਚੋਂ 14 ਹਜ਼ਾਰ 500 ਰੁਪਏ ਅਤੇ ਚਾਂਦੀ ਦੇ ਦੋ ਸਿੱਕੇ ਵੀ ਗ਼ਾਇਬ ਸਨ | ਜਿਸ ਸਬੰਧੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਸ਼ੋਕ ਕੁਮਾਰ ਦੇ ਬਿਆਨਾਂ ਤਹਿਤ 21 ਫਰਵਰੀ ਨੂੰ ਧਾਰਾ 305,331 ਬੀ.ਐਨ.ਐਸ ਤਹਿਤ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕਦੱਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਅਤੇ ਜਾਂਚ ਪੜਤਾਲ ਦੌਰਾਨ ਉਕਤ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਗਗਨ ਪੁੱਤਰ ਨਿਹਾਲ ਚੰਦ ਵਾਸੀ ਢੇਹਾ ਕਾਲੋਨੀ ਸਰਹਿੰਦ ਮੰਡੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਦੇ ਦੱਸਣ ਮੁਤਾਬਿਕ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਗਨ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਸਾਢੇ 5 ਕਿੱਲੋ ਤਾਂਬਾ ਬਰਾਮਦ ਕੀਤਾ ਗਿਆ ਹੈ, ਜੋ ਉਸ ਨੇ ਤਾਰਾਂ ਫ਼ੂਕ ਕੇ ਵਿਚੋਂ ਤਾਂਬਾ ਕੱਢ ਕੇ ਆਪਣੇ ਘਰ ਵਿਚ ਬਣੇ ਬਾਥਰੂਮ ਵਿਚ ਛੁਪਾ ਕੇ ਰੱਖਿਆ ਹੋਇਆ ਸੀ | ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਹੋਰ ਕਈ ਅਹਿਮ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੇ ਲੋਕ ਹਿਤੈਸ਼ੀ ਐਲਾਨਾਂ ਤੋਂ ਬਾਅਦ 'ਆਪ' ਸਰਕਾਰ ਬੌਖਲਾਈ-ਰਾਜੂ ਖੰਨਾ ਅਗਲੀ ਖ਼ਬਰ ਵਿਧਾਇਕ ਨੇ ਗ੍ਰਾਮ ਪੰਚਾਇਤ ਭੱਲ ਮਾਜਰਾ ਵਿਖੇ ਕਰੀਬ 3 ਲੱਖ 48 ਹਜ਼ਾਰ ਰੁਪਏ ਦੀ ਲਾਗਤ ਦੇ ਜਿੰਮ ਦਾ ਕੀਤਾ ਉਦਘਾਟਨ
Ad Position 24