ਖਮਾਣੋਂ, 24 ਫਰਵਰੀ (ਜੋਗਿੰਦਰ ਪਾਲ)-ਲਖਵਿੰਦਰ ਸਿੰਘ ਸੈਦਪੁਰਾ ਐੱਸ.ਡੀ.ਸੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਬੋਰਡ ਭੜੀ ਦੇ ਮੁਲਾਜ਼ਮਾਂ ਵਲੋਂ ਪਿੰਡ ਫ਼ਤਹਿਗੜ੍ਹ ਨਿਊਆਂ ਦੇ ਸਰਪੰਚ ਰਾਕੇਸ਼ ਕੁਮਾਰ ਵਲੋਂ ਕਥਿਤ ਤੌਰ 'ਤੇ ਗਾਲ਼ੀ ਗਲੋਚ ਕਰਨ ਦੇ ਵਿਰੋਧ ਵਜੋਂ ਖੇੜੀ ਨੌਧ ਸਿੰਘ ਤੋਂ ਭਾਦਲਾ ਰੋਡ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ | ਸਿੱਟੇ ਵਜੋਂ ਖੇੜੀ ਨੌਧ ਸਿੰਘ ਦੇ ਐੱਸ.ਐੱਚ.ਓ. ਮੇਜਰ ਸਿੰਘ ਵਲੋਂ ਮੌਕੇ 'ਤੇੇ ਪਹੁੰਚ ਕੇ ਮੁਲਾਜ਼ਮਾਂ ਨੂੰ ਸਰਪੰਚ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਰੋਡ ਆਵਾਜਾਈ ਲਈ ਖੋਲਿ੍ਹਆ ਗਿਆ | ਤਕਰੀਬਨ ਚਾਰ ਘੰਟੇ ਤੱਕ ਰੋਡ ਪੂਰੀ ਤਰ੍ਹਾਂ ਨਾਲ ਜਾਮ ਰਿਹਾ | ਜਿਸ ਨਾਲ ਮੰਡੀ ਗੋਬਿੰਦਗੜ੍ਹ ਤੋਂ ਆਉਣ ਵਾਲੇ ਟਰੱਕਾਂ ਅਤੇ ਹੋਰ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ | ਇਸ ਮੌਕੇ ਲਖਵੀਰ ਸਿੰਘ ਪ੍ਰਧਾਨ, ਇੰਜੀ. ਪਰਵਿੰਦਰ ਸਿੰਘ, ਜਗਜੀਤ ਸਿੰਘ, ਰਾਮ ਰਤਨ ਅਤੇ ਪ੍ਰਦੀਪ ਕੁਮਾਰ (ਸਾਰੇ ਜੇ.ਈ), ਗੁਰਪ੍ਰੀਤ ਸਿੰਘ ਪ੍ਰਧਾਨ, ਲਖਵਿੰਦਰ ਸਿੰਘ, ਸੁਪਿੰਦਰ ਸਿੰਘ, ਦਲਵੀਰ ਸਿੰਘ ਸਕੱਤਰ, ਪ੍ਰਦੀਪ ਸਿੰਘ, ਗੁਰਸੇਵਕ ਸਿੰਘ ਮੀਤ ਪ੍ਰਧਾਨ, ਗੁਰਸੇਵਕ ਸਿੰਘ ਸੇਖੋਂ, ਮਨਜਿੰਦਰ ਸਿੰਘ, ਮੋਹਿਤ ਗਰਗ ਵਧੀਕ ਐੱਸ.ਡੀ.ਓ, ਗੁਰਪ੍ਰੀਤ ਸਿੰਘ ਬਲਿਓਾ, ਹਰਵਿੰਦਰ ਸਿੰਘ ਮਾਨੂੰਪੁਰ, ਜਸਵੀਰ ਸਿੰਘ ਕਟਾਲਾ, ਸੁਖਵਿੰਦਰ ਸਿੰਘ ਚੰਨਾ, ਹਰਵਿੰਦਰ ਸਿੰਘ ਖ਼ਜ਼ਾਨਚੀ, ਸੂਰਜ ਸ਼ਰਮਾ, ਬਲਕਾਰ ਸਿੰਘ, ਕੁਲਦੀਪ ਸਿੰਘ, ਠੇਕਾ ਮੁਲਾਜ਼ਮ ਯੂਨੀਅਨ ਵਲੋਂ ਗੁਰਚਰਨ ਸਿੰਘ, ਤੇਜਵੰਤ ਸਿੰਘ, ਅਮਨਦੀਪ ਦੁਲਵਾਂ, ਜਸਪਾਲ ਸਿੰਘ, ਸੰਦੀਪ ਖ਼ਾਨ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਪਰਮਵੀਰ ਸਿੰਘ, ਮੰਗਾਂ ਸਿੰਘ ਆਦਿ ਹਾਜ਼ਰ ਸਨ |