18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਮੱਠੀ 'ਚ ਬੋਹੜ ਦਾ ਦਰੱਖ਼ਤ ਪੁੱਟਣ ਦਾ ਚੁੱਕਿਆ ਮਸਲਾ

Ad Position 21
No active advertisement
ਅਜੀਤ ਡੈਸਕ 26-02-2026
ਫ਼ਤਹਿਗੜ੍ਹ ਸਾਹਿਬ, 25 ਫਰਵਰੀ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਮੱਠੀ ਦੀ ਪੰਚਾਇਤ 'ਤੇ ਰੇਲਵੇ ਸਟੇਸ਼ਨ ਸਾਧੂਗੜ੍ਹ ਨੂੰ ਜਾਂਦੀ ਸੜਕ ਦੇ ਨਾਲ ਲੱਗੇ ਵੱਡੇ ਛਾਂਦਾਰ ਬਰੋਟੇ ਦੇ ਦਰਖ਼ਤ ਨੂੰ ਬਿਨਾ ਕਿਸੇ ਕਾਰਨ ਪੁੱਟੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਉਕਤ ਦਰਖ਼ਤ ਨੂੰ ਜੜ ਤੋਂ ਪੁੱਟੇ ਜਾਣ 'ਤੇ ਪਿੰਡ ਦੇ ਲੋਕਾਂ ਵਿਚ ਵੀ ਰੋਸ ਦੀ ਲਹਿਰ ਹੈ | ਡਾ. ਲਾਲ ਨੇ ਕਿਹਾ ਕਿ ਉਨ੍ਹਾਂ ਤਿੰਨ ਸਾਲ ਪਹਿਲਾਂ ਇਸ ਪਿੰਡ ਵਿਚ ਲੋਕਾਂ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ 'ਤੇ 500 ਦੇ ਕਰੀਬ ਪੌਦੇ ਲਗਵਾਏ ਗਏ ਸਨ ਅਤੇ ਉਨ੍ਹਾਂ ਬੂਟਿਆਂ 'ਚੋਂ ਇਕ ਜ਼ਾਮਨ ਦਾ ਛੋਟਾ ਦਰਖ਼ਤ ਵੀ ਪੁਟਵਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਮੁਹਤਵਰਾਂ ਵਲੋਂ ਉਕਤ ਮਸਲੇ ਸਬੰਧੀ ਵੱਖ-ਵੱਖ ਅਧਿਕਾਰੀਆਂ ਨੂੰ ਦਰਖ਼ਾਸਤਾਂ ਵੀ ਦਿੱਤੀਆਂ ਗਈਆਂ ਸਨ, ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕਾਰਵਾਈ ਕਰਨਾ ਜ਼ਰੂਰ ਨਹੀਂ ਸਮਝਿਆ | ਉਨ੍ਹਾਂ ਦਾਅਵਾ ਕੀਤਾ ਕਿ ਇਸ ਮਸਲੇ ਨੂੰ ਲੈ ਕੇ ਛੇਤੀ ਹੀ ਬੀ.ਡੀ.ਪੀ.ਓ. ਦਫ਼ਤਰ ਖੇੜਾ ਅਤੇ ਡੀ.ਸੀ. ਦਫ਼ਤਰ ਫ਼ਤਹਿਗੜ੍ਹ ਸਾਹਿਬ ਮੂਹਰੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਮਨਜੀਤ ਕੌਰ ਮੱਠੀ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਸੰਜਨਾ ਰਾਣੀ ਵੀ ਹਾਜ਼ਰ ਸਨ | ਦੂਜੇ ਪਾਸੇ ਮੌਜੂਦਾ ਸਰਪੰਚ ਰਮਨਦੀਪ ਕੌਰ ਦੇ ਪਤੀ ਕਮਲਜੀਤ ਸਿੰਘ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੁੱਟੇ ਗਏ ਦਰਖ਼ਤ ਨਾਲ ਪੰਚਾਇਤ ਦਾ ਕੋਈ ਸਬੰਧ ਨਹੀਂ, ਕਿਉਂਕਿ ਉਕਤ ਦਰਖ਼ਤ ਕਿਸੇ ਕਿਸਾਨ ਦੇ ਖੇਤ ਵਿਚ ਲੱਗਾ ਹੋਇਆ ਸੀ, ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਬੰਧੀ ਪੰਚਾਇਤ ਵਲੋਂ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ 500 ਬੂਟੇ ਲਗਾਏ ਗਏ ਹਨ ਅਤੇ ਜੇਕਰ ਪੰਚਾਇਤ ਨਵੇਂ ਬੂਟੇ ਲਗਾ ਸਕਦੀ ਹੈ ਤਾਂ ਪੁਰਾਣੇ ਤੇ ਹਰੇ ਭਰੇ ਦਰਖ਼ਤ ਨੂੰ ਕਿਉਂ ਪੁੱਟੇਗੀ? ਉਨ੍ਹਾਂ ਕਿਹਾ ਕਿ ਦੋਸ਼ਾਂ ਵਿਚ ਕੋਈ ਸਚਾਈ ਨਹੀਂ |
Ad Position 22
No active advertisement
ਪਿਛਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਿਖੇ 26, 27 ਤੇ 28 ਨੂੰ ਮਨਾਇਆ ਜਾਵੇਗਾ ਸੰਤ ਗਰੀਬਦਾਸ ਦਾ ਬੋਧ ਦਿਵਸ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਸੰਤ ਨਿਰੰਕਾਰੀ ਮਿਸ਼ਨ ਵਲੋਂ 'ਪ੍ਰੋਜੈਕਟ ਅੰਮਿ੍ਤ' ਤਹਿਤ ਸਫ਼ਾਈ ਮੁਹਿੰਮ
Ad Position 24