18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਤਲੋਕ ਆਸ਼ਰਮ ਖਮਾਣੋਂ ਵਿਖੇ 26, 27 ਤੇ 28 ਨੂੰ ਮਨਾਇਆ ਜਾਵੇਗਾ ਸੰਤ ਗਰੀਬਦਾਸ ਦਾ ਬੋਧ ਦਿਵਸ

Ad Position 21
No active advertisement
ਅਜੀਤ ਡੈਸਕ 26-02-2026
ਖਮਾਣੋਂ, 25 ਫਰਵਰੀ (ਜੋਗਿੰਦਰ ਪਾਲ)-ਪੂਰਨ ਸੰਤ, ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਦੀ ਪਵਿੱਤਰ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ 26, 27 ਅਤੇ 28 ਫਰਵਰੀ ਨੂੰ ਮਹਾਨ ਸੰਤ ਗਰੀਬਦਾਸ ਦਾ ਪਵਿੱਤਰ ਬੋਧ ਦਿਵਸ ਪੂਰੇ ਨੇਪਾਲ ਸਮੇਤ ਪੂਰੇ ਭਾਰਤ ਵਿਚ ਸਥਿਤ 13 ਸਤਲੋਕ ਆਸ਼ਰਮਾਂ ਵਿਚ ਸ਼ਰਧਾ, ਭਗਤੀ, ਸਾਦਗੀ ਅਤੇ ਸੰਤ ਮਰਿਆਦਾ ਅਨੁਸਾਰ ਮਨਾਇਆ ਜਾ ਰਿਹਾ ਹੈ | ਇਹ ਪਾਵਨ ਦਿਹਾੜਾ ਉਸ ਇਤਿਹਾਸਿਕ ਘਟਨਾ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਪੂਰਣ ਬ੍ਰਹਮ ਕਬੀਰ ਸਾਹਿਬ ਸਹਿ ਸਰੀਰ ਸਤਲੋਕ ਤੋਂ ਧਰਤੀ ਲੋਕ ਵਿਚ ਪ੍ਰਗਟ ਹੋ ਕੇ ਛੁਡਾਣੀ ਦੇ ਖੇਤਾਂ ਵਿਚ ਸੰਤ ਗਰੀਬਦਾਸ ਨੂੰ ਮਿਲੇ | ਇਸ ਦੌਰਾਨ ਸੰਤ ਗਰੀਬਦਾਸ ਨੂੰ ਨਾਮ ਉਪਦੇਸ਼ ਦੀ ਅਮੋਲਕ ਦਾਤ ਪ੍ਰਾਪਤ ਹੋਈ ਅਤੇ ਉਨ੍ਹਾਂ ਦੀ ਆਤਮਾ ਨੂੰ ਸੱਚਖੰਡ ਸਤਲੋਕ ਵਿਚ ਲੈ ਜਾ ਕੇ ਅਧਿਆਤਮ ਗਿਆਨ ਦੇ ਸਮੂਹ ਭੇਦ ਸਮਝਾਏ ਗਏ | ਬੋਧ ਦਿਵਸ ਸਮਾਗਮਾਂ ਦੀ ਸ਼ੁਰੂਆਤ 26 ਫਰਵਰੀ ਨੂੰ ਸਾਰੇ ਸਤਲੋਕ ਆਸ਼ਰਮਾਂ ਵਿਚ ਸੰਤ ਗਰੀਬਦਾਸ ਦੀ ਅੰਮਿ੍ਤ ਬਾਣੀ ਦੇ ਪਾਠ ਅਤੇ ਪ੍ਰਕਾਸ਼ ਨਾਲ ਕੀਤੀ ਜਾਵੇਗੀ | 27 ਫਰਵਰੀ ਨੂੰ ਸਮਾਜਿਕ ਕਲਿਆਣ ਲਈ ਸਮਰਪਿਤ ਵਿਸ਼ੇਸ਼ ਦਿਨ ਵਜੋਂ ਮਨਾਇਆ ਜਾਵੇਗਾ | ਇਸ ਮੌਕੇ ਸੰਤ ਰਾਮਪਾਲ ਦੀ ਪੇ੍ਰਰਨਾ ਨਾਲ ਸਾਰੇ ਸਤਲੋਕ ਆਸ਼ਰਮਾਂ ਵਿਚ ਵਿਸ਼ਾਲ ਖ਼ੂਨਦਾਨ ਕੈਂਪ, ਦਹੇਜ ਰਹਿਤ ਵਿਆਹ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੇ ਹੋਰ ਉਪਰਾਲੇ ਕੀਤੇ ਜਾਣਗੇ | ਇਹ ਸਭ ਕਾਰਜ ਨਸ਼ਾ ਮੁਕਤ, ਦਹੇਜ ਮੁਕਤ, ਭਿ੍ਸ਼ਟਾਚਾਰ ਰਹਿਤ ਅਤੇ ਨੈਤਿਕਤਾ ਨਾਲ ਭਰਪੂਰ ਸਮਾਜ ਦੀ ਸਿਰਜਣਾ ਵੱਲ ਮਜ਼ਬੂਤ ਕਦਮ ਹਨ | 28 ਫਰਵਰੀ ਨੂੰ ਸੰਤ ਗਰੀਬਦਾਸ ਦੀ ਅੰਮਿ੍ਤ ਬਾਣੀ ਦੇ ਭੋਗ ਪਾਏ ਜਾਣਗੇ ਅਤੇ ਤਿੰਨ ਦਿਨਾਂ ਦੇ ਇਸ ਮਹਾਨ ਧਾਰਮਿਕ ਸਮਾਗਮ ਦਾ ਸਮਾਪਨ ਹੋਵੇਗਾ | ਤਿੰਨੇ ਦਿਨ ਸੰਗਤਾਂ ਲਈ ਸ਼ੁੱਧ ਦੇਸੀ ਘਿਉ ਦੇ ਲੱਡੂਆਂ ਅਤੇ ਜਲੇਬੀਆਂ ਦਾ ਅਟੁੱਟ ਭੰਡਾਰਾ ਚਲਾਇਆ ਜਾਵੇਗਾ | ਪ੍ਰਬੰਧਕਾਂ ਵਲੋਂ ਸਮੂਹ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਤਲੋਕ ਆਸ਼ਰਮਾਂ ਵਿਚ ਪਹੁੰਚ ਕੇ ਸੰਤ ਗਰੀਬਦਾਸ ਦੇ ਪਵਿੱਤਰ ਬੋਧ ਦਿਵਸ ਦੇ ਇਨ੍ਹਾਂ ਮਹਾਨ ਸਮਾਗਮਾਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ 'ਚ ਖੇਤੀਬਾੜੀ ਤੇ ਸਿਹਤ ਖੇਤਰ 'ਚ ਆਈ.ਓ.ਟੀ ਐਪਲੀਕੇਸ਼ਨਾਂ 'ਤੇ ਕੌਮੀ ਸੈਮੀਨਾਰ ਅਗਲੀ ਖ਼ਬਰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਮੱਠੀ 'ਚ ਬੋਹੜ ਦਾ ਦਰੱਖ਼ਤ ਪੁੱਟਣ ਦਾ ਚੁੱਕਿਆ ਮਸਲਾ
Ad Position 24