18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ 'ਚ ਖੇਤੀਬਾੜੀ ਤੇ ਸਿਹਤ ਖੇਤਰ 'ਚ ਆਈ.ਓ.ਟੀ ਐਪਲੀਕੇਸ਼ਨਾਂ 'ਤੇ ਕੌਮੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 26-02-2026
ਫ਼ਤਹਿਗੜ੍ਹ ਸਾਹਿਬ, 25 ਫਰਵਰੀ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਲੋਂ 'ਖੇਤੀਬਾੜੀ ਅਤੇ ਸਿਹਤ ਖੇਤਰ ਵਿਚ ਇੰਟਰਨੈੱਟ ਆਫ਼ ਥਿੰਗਸ ਐਪਲੀਕੇਸ਼ਨਾਂ' ਵਿਸ਼ੇ 'ਤੇ ਇਕ ਰੋਜ਼ਾ ਕੌਮੀ ਸੈਮੀਨਾਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਹ ਸੈਮੀਨਾਰ ਇੰਸਟੀਚਿਊਟ ਆਫ਼ ਇੰਜੀਨੀਅਰਜ਼ ਦੇ ਪੰਜਾਬ ਅਤੇ ਚੰਡੀਗੜ੍ਹ ਰਾਜ ਕੇਂਦਰ ਦੀ ਕੰਪਿਊਟਰ ਇੰਜੀਨੀਅਰਿੰਗ ਡਿਵੀਜ਼ਨ ਬੋਰਡ ਦੇ ਸਹਿਯੋਗ ਹੇਠ ਕਰਵਾਇਆ ਗਿਆ | ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਡਾ. ਬਲਜੀਤ ਸਿੰਘ ਖਹਿਰਾ ਚੇਅਰਮੈਨ ਆਈ.ਈ.ਆਈ. ਪੰਜਾਬ ਤੇ ਚੰਡੀਗੜ੍ਹ ਰਾਜ ਕੇਂਦਰ ਦੇ ਸਵਾਗਤੀ ਭਾਸ਼ਣ ਨਾਲ ਹੋਈ | ਸੈਮੀਨਾਰ ਦੇ ਕਨਵੀਨਰ ਡਾ. ਜਤਿੰਦਰ ਸਿੰਘ ਸੈਣੀ ਮੁਖੀ ਸੀ.ਐਸ.ਈ. ਵਿਭਾਗ ਨੇ ਵਿਸ਼ੇ ਦੀ ਜਾਣ-ਪਹਿਚਾਣ ਕਰਵਾਈ | ਕਾਲਜ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਟਿਕਾਊ ਵਿਕਾਸ ਅਤੇ ਜੀਵਨ ਗੁਣਵੱਤਾ ਸੁਧਾਰ ਵਿਚ ਆਈ.ਓ.ਟੀ. ਤਕਨਾਲੋਜੀ ਦੀ ਮਹੱਤਤਾ ਉਜਾਗਰ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਡਿਜੀਟਲ ਐਂਡ ਸਿਸਟਮਜ਼ ਟੀਮ ਦੇ ਮੁਖੀ ਡਾ. ਰਵਿੰਦਰ ਸਿੰਘ ਜੰਡੂ ਸਨ | ਇਸ ਤੋਂ ਇਲਾਵਾ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਟਰੱਸਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ | ਇਸ ਮੌਕੇ ਡਾ. ਟੀ.ਐਸ. ਕਮਲ ਸਾਬਕਾ ਉਪ ਪ੍ਰਧਾਨ ਆਈ.ਈ.ਆਈ, ਡਾ. ਮਨਪ੍ਰੀਤ ਕੌਰ ਜੁਆਇੰਟ ਸਕੱਤਰ, ਡਾ. ਕਿਰਨਪ੍ਰੀਤ ਕੌਰ ਮੁਖੀ ਈ.ਸੀ.ਈ ਵਿਭਾਗ ਅਤੇ ਡਾ. ਜੀ.ਐਸ. ਬਰਾੜ ਮੁਖੀ ਈ.ਈ. ਵਿਭਾਗ ਵੀ ਹਾਜ਼ਰ ਸਨ | ਧੰਨਵਾਦ ਦਾ ਮਤਾ ਇੰਜੀ. ਕਰਨੈਲ ਸਿੰਘ ਆਨਰੇਰੀ ਸਕੱਤਰ ਵਲੋਂ ਪੇਸ਼ ਕੀਤਾ ਗਿਆ | ਤਕਨੀਕੀ ਸੈਸ਼ਨ ਦੌਰਾਨ ਪ੍ਰਸਿੱਧ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ 'ਚ ਡਾ. ਹਰਮਨਦੀਪ ਸਿੰਘ ਗਿੱਲ ਪਿ੍ੰਸੀਪਲ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ, ਡਾ. ਹਰਮਨਜੋਤ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਬਲਵਿੰਦਰ ਸਿੰਘ ਧਾਲੀਵਾਲ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਡਾ. ਅਮਿਤੋਜ ਸਿੰਘ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਕਾਲਜ ਦੇ ਫੈਕਲਟੀ ਮੈਂਬਰ ਇੰਜੀ. ਗੁਰਲੀਨ ਕੌਰ ਤੇ ਇੰਜੀ. ਸਿਮਰਨਦੀਪ ਕੌਰ ਸ਼ਾਮਿਲ ਸਨ | ਸੈਮੀਨਾਰ ਦੀ ਰਿਪੋਰਟ ਕੋ-ਕਨਵੀਨਰ ਇੰਜੀ. ਸੰਦੀਪ ਕੌਰ ਢਾਂਡਾ ਵਲੋਂ ਪੇਸ਼ ਕੀਤੀ ਗਈ | ਅਖੀਰ ਵਿਚ ਰਾਸ਼ਟਰੀ ਗਾਣ ਨਾਲ ਸਮਾਰੋਹ ਦੀ ਸਮਾਪਤੀ ਹੋਈ | ਇਸ ਸੈਮੀਨਾਰ ਨੇ ਭਾਗੀਦਾਰਾਂ ਨੂੰ ਖੇਤੀਬਾੜੀ ਅਤੇ ਸਿਹਤ ਖੇਤਰ ਵਿਚ ਆਈ.ਓ.ਟੀ. ਦੇ ਨਵੀਨਤਮ ਉਪਯੋਗਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਸੈਮੀਨਾਰ ਦੌਰਾਨ ਕਾਲਜ ਪ੍ਰਬੰਧਕਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਸੰਬੰਧੀ ਗੁਰਦੁਆਰਾ ਲੰਗਰ ਸਾਹਿਬ ਉੱਚਾ ਵਿਖੇ 27 ਫਰਵਰੀ ਤੋਂ 5 ਮਾਰਚ ਤੱਕ ਲੰਗਰ ਲਗਾਏ ਜਾਣਗੇ-ਬਾਬਾ ਲੀਡਰ ਸ... ਅਗਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਿਖੇ 26, 27 ਤੇ 28 ਨੂੰ ਮਨਾਇਆ ਜਾਵੇਗਾ ਸੰਤ ਗਰੀਬਦਾਸ ਦਾ ਬੋਧ ਦਿਵਸ
Ad Position 24