ਮੰਡੀ ਗੋਬਿੰਦਗੜ੍ਹ, 3 ਮਾਰਚ (ਰਾਜੇਸ਼ ਸ਼ਰਮਾ)-ਸ੍ਰੀ ਕਿ੍ਸ਼ਨਾ ਮੰਦਰ ਵਿਖੇ ਹੋਲੀ ਮਹਾਂ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ਼ਿਵ ਭਗਤ ਜਨ ਸੇਵਾ ਸਮਿਤੀ ਵਲੋਂ ਆਯੋਜਿਤ ਇਸ ਮਹਾਂ ਉਸਤਵ ਦੌਰਾਨ ਸੰਗਤਾਂ ਨੇ ਫੁੱਲਾਂ ਅਤੇ ਗੁਲਾਲ ਨਾਲ ਹੋਲੀ ਖੇਡ ਕੇ ਆਨੰਦ ਮਾਣਿਆ | ਸਮਾਗਮ ਦੀ ਸ਼ੁਰੂਆਤ ਮੰਦਰ ਦੇ ਪੁਜਾਰੀ ਪੰਡਿਤ ਅਸ਼ੋਕ ਸ਼ਰਮਾ ਅਤੇ ਪੰਡਿਤ ਸ਼ੁਭਮ ਵਲੋਂ ਸ੍ਰੀ ਰਾਧਾ ਕਿ੍ਸ਼ਨ ਤੇ ਭਗਵਾਨ ਸ਼ਿਵ ਦੀ ਵਿਧੀਵਤ ਪੂਜਾ ਅਰਚਨਾ ਨਾਲ ਕੀਤੀ ਗਈ | ਇਸ ਤੋਂ ਬਾਅਦ ਸੰਕੀਰਤਨ ਦੀ ਰਸਮ ਸ਼ੁਰੂ ਹੋਈ | ਸਮਿਤੀ ਦੇ ਪ੍ਰਧਾਨ ਅੰਕਿਤ ਮੋਦਗਿਲ, ਸਕੱਤਰ ਲਵ ਧਵਨ ਅਤੇ ਖ਼ਜ਼ਾਨਚੀ ਗੌਰਵ ਸੋਈ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਸਹਿਯੋਗ ਸੰਸਥਾ ਦੇ ਮੈਂਬਰ ਅੰਕੁਰ ਗਰਗ ਲੁਧਿਆਣਾ ਵਲੋਂ ਦਿੱਤਾ ਗਿਆ | ਹੋਲੀ ਮਹਾਂ ਉਤਸਵ ਦਾ ਸ਼ੁਭ ਆਰੰਭ ਭਜਨ ਗਾਇਕ ਅੰਕਿਤ ਮੋਦਗਿਲ ਦੁਆਰਾ ਸ੍ਰੀ ਗਣੇਸ਼ ਅਤੇ ਹਨੂਮਾਨ ਵੰਦਨਾ ਨਾਲ ਕੀਤਾ ਗਿਆ | ਇਸ ਤੋਂ ਬਾਅਦ ਭਜਨ ਕੋਕਿਲਾ ਨੀਰੂ ਨੂਰ ਨੇ ਸ੍ਰੀ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਭਜਨਾਂ ਨਾਲ ਕੀਤਾ | ਇਸ ਮੌਕੇ ਭਗਤਾਂ ਨੇ ਨੱਚਦੇ ਹੋਏ ਭਗਵਾਨ ਭੋਲੇਨਾਥ ਅਤੇ ਸ੍ਰੀ ਰਾਧਾ ਕਿ੍ਸ਼ਨ ਨੂੰ ਗੁਲਾਲ ਅਰਪਣ ਕੀਤਾ ਅਤੇ ਫੁੱਲਾਂ ਦੀ ਹੋਲੀ ਖੇਡ ਕੇ ਤਿਉਹਾਰ ਦੀ ਰੌਣਕ ਵਧਾਈ | ਅੰਤ ਵਿਚ ਆਰਤੀ ਉਪਰੰਤ ਸੰਗਤ ਵਿਚ ਪ੍ਰਸਾਦ ਵੰਡਿਆ ਗਿਆ ਅਤੇ ਸਭ ਨੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਅਨਿਲ ਅਗਰਵਾਲ (ਪਿੰਕੀ), ਸੁਨੀਲ ਮਿੱਤਲ, ਦਰਸ਼ਨ ਸ਼ਰਮਾ, ਅਮਨ ਸ਼ਰਮਾ, ਨਰਿੰਦਰ ਭਾਟੀਆ, ਮੋਹਿਤ ਸ਼ਰਮਾ, ਰੋਹਿਤ ਸ਼ਰਮਾ, ਰੋਹਿਤ ਧਵਨ, ਲਵ ਧਵਨ, ਪਰਵੀਨ ਸੇਠੀ, ਸੁਰਿੰਦਰ ਬਾਂਸਲ, ਮਨੀਸ਼ ਸ਼ਾਰਦਾ, ਜੋਗਿੰਦਰ ਪਾਲ ਮਦਾਨ, ਕਮਲ ਰਾਠੌਰ, ਮਾਨਵ ਸ਼ਰਮਾ, ਮਾਸਟਰ ਕਿ੍ਸ਼ਨ ਕੁਮਾਰ, ਪਿ੍ੰਸ ਸ਼ਰਮਾ, ਰਾਜਾ, ਹਿੱਤੂ, ਸੰਜੇ ਗਰਗ ਅਤੇ ਵੱਡੀ ਗਿਣਤੀ ਵਿਚ ਸ਼ਿਵ ਭਗਤ ਹਾਜ਼ਰ ਰਹੇ |