ਪਿੰਡ ਦੀਵਾ ਗੰਢੂਆਂ ਵਿਖੇ ਕਰਵਾਇਆ ਵਿਸ਼ਾਲ ਕੁਸ਼ਤੀ ਦੰਗਲ
ਅਜੀਤ ਡੈਸਕ
04-03-2026
ਇਸ ਮੌਕੇ ਸਰਪੰਚ ਲਖਵੀਰ ਸਿੰਘ ਲੱਖਾ, ਸੁਖਚੈਨ ਸਿੰਘ ਦੀਵਾ, ਹਰਿੰਦਰ ਸਿੰਘ ਦੀਵਾ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਮਿਰਜਾ ਈਰਾਨ ਅਤੇ ਉਮੇਸ਼ ਮਥੁਰਾ ਵਿਚਕਾਰ, ਦੂਸਰੀ ਕੁਸ਼ਤੀ ਜੋਂਟੀ ਗੁੱਜਰ ਅਤੇ ਤਾਲਬ ਬਾਬਾ ਫਲਾਹੀ ਵਿਚਕਾਰ, ਤੀਜੀ ਕੁਸ਼ਤੀ ਅੰਕਤ ਰੌਣੀ ਅਤੇ ਹਾਮਿਦ ਈਰਾਨ ਵਿਚਕਾਰ, ਚੌਥੀ ਕੁਸ਼ਤੀ ਬਾਜ ਰੌਣੀ ਅਤੇ ਇਰਫਾਨ ਇਰਾਨ ਵਿਚਕਾਰ ਹੋਈ, ਜਿਹੜੀਆਂ ਬਰਾਬਰ ਰਹੀਆਂ ਅਤੇ ਪੰਜਵੀਂ ਕੁਸ਼ਤੀ ਸ਼ੁਭਮ ਰਾਈਏ ਵਾਲਾ ਨੇ ਜੱਸਾ ਮਰੋੜ ਨੂੰ ਹਰਾ ਕੇ ਜਿੱਤੀ | ਇਸ ਮੌਕੇ 'ਤੇ ਪਹਿਲਵਾਨਾਂ ਨੂੰ ਵੱਡੀਆਂ ਇਨਾਮੀ ਰਾਸ਼ੀਆਂ ਨਾਲ ਸਨਮਾਨਿਤ ਕੀਤਾ ਗਿਆ |
ਉੱਥੇ ਹੀ ਪ੍ਰਬੰਧਕਾ ਵਲੋਂ ਸਹਿਯੋਗ ਕਰਨ ਵਾਲਿਆਂ ਅਤੇ ਆਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਲਖਵੀਰ ਸਿੰਘ ਲੱਖਾ ਸਰਪੰਚ, ਸੁਖਚੈਨ ਸਿੰਘ, ਜਥੇ ਹਰਿੰਦਰ ਸਿੰਘ ਦੀਵਾ, ਸ਼ਿੰਗਾਰਾ ਸਿੰਘ ਸਲਾਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਥੇ ਕੁਲਦੀਪ ਸਿੰਘ ਮਛਰਾਏ, ਕਰਮਜੀਤ ਸਿੰਘ ਭਗੜਾਣਾ, ਪਰਮਿੰਦਰ ਸਿੰਘ ਸੰਧੂ ਪ੍ਰਧਾਨ ਯੂਥ ਵਿੰਗ ਮਾਲਵਾ ਜ਼ੋਨ ਆਮ ਆਦਮੀ ਪਾਰਟੀ, ਲਾਭ ਸਿੰਘ ਅਮਰੀਕਾ, ਸ਼ਰਧਾ ਸਿੰਘ ਛੰਨਾ, ਜਥੇ. ਜਰਨੈਲ ਸਿੰਘ ਮਾਜਰੀ, ਮਨਿੰਦਰ ਸਿੰਘ ਭੱਟੋਂ, ਮਨਦੀਪ ਸਿੰਘ, ਅਮਰੀਕ ਸਿੰਘ ਕੈਨੇਡਾ, ਬੇਅੰਤ ਸਿੰਘ ਕੈਨੇਡਾ, ਯੁਗਰਾਜ ਸਿੰਘ ਕੈਨੇਡਾ, ਅਮਰੀਕ ਸਿੰਘ ਪਹਿਲਵਾਨ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ |