04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ਼ਹਿਰ 'ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ

Ad Position 21
No active advertisement
ਅਜੀਤ ਡੈਸਕ 06-03-2026
ਬਸੀ ਪਠਾਣਾਂ, 5 ਮਾਰਚ (ਐਚ.ਐਸ.ਗੌਤਮ)-ਰੰਗਾਂ ਤੇ ਖ਼ੁਸ਼ੀਆਂ ਦਾ ਤਿਉਹਾਰ ਹੋਲੀ ਸ਼ਹਿਰ ਬਸੀ ਪਠਾਣਾਂ 'ਚ ਸ਼ਹਿਰ ਵਾਸੀਆਂ ਵਲੋਂ ਉਤਸ਼ਾਹ ਤੇ ਪਿਆਰ ਭਰੇ ਮਾਹੌਲ 'ਚ ਮਨਾਇਆ ਗਿਆ | ਸ਼ਹਿਰ 'ਚ ਕਈ ਜਨਤਕ ਥਾਵਾਂ 'ਤੇ ਵੱਡੇ ਇਕੱਠ ਕਰ ਕੇ ਸ਼ਹਿਰ ਵਾਸੀਆਂ ਨੇ ਹੋਲੀ ਦਾ ਅਨੰਦ ਮਾਣਿਆ ਤੇ ਇਕ ਦੂਜੇ ਦੇ ਰੰਗ ਲਗਾ ਕੇ ਖ਼ੁਸ਼ੀ ਮਨਾਈ | ਸ਼ਹਿਰ ਦੇ ਬੱਚਿਆਂ, ਨੌਜਵਾਨਾਂ ਤੇ ਹੋਰਨਾਂ ਨੇ ਰਲ ਕੇ ਹੋਲੀ ਦੀ ਖ਼ੁਸ਼ੀ ਸਾਂਝੀ ਕੀਤੀ | ਹੋਲੀ ਵਾਲੇ ਦਿਨ ਸਵੇਰ ਤੋਂ ਹੀ ਬੱਚੇ ਤੇ ਨੌਜਵਾਨ ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ 'ਚ ਹੋਲੀ ਖੇਡਦੇ ਦੇਖੇ ਗਏ ਤੇ ਇਹ ਸਿਲਸਿਲਾ ਸਾਰਾ ਦਿਨ ਚੱਲਦਾ ਰਿਹਾ | ਸ਼ਹਿਰ ਵਾਸੀ ਓਮ ਪ੍ਰਕਾਸ਼ ਗੌਤਮ, ਡਾ. ਦੀਵਾਨ ਧੀਰ, ਐਡਵੋਕੇਟ ਅੰਕੁਸ਼ ਖੱਤਰੀ, ਅਨੂਪ ਸਿੰਗਲਾ, ਮਾਰੂਤ ਮਲਹੋਤਰਾ, ਵਿਸ਼ਾਲ ਸਿੰਗਲਾ, ਹਰਸ਼ ਗਰਗ, ਪੰਡਿਤ ਰਜਿੰਦਰ ਭਨੋਟ, ਹੇਮਮਿੰਦਰ ਦਲਾਲ, ਸੰਦੀਪ ਕੁਮਾਰ, ਰਿਸ਼ੀ ਸਿੰਗਲਾ, ਪਰਦੀਪ ਕੁਮਾਰ, ਅਸ਼ੌਕ ਗੌਤਮ, ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੋਲੀ ਦੇ ਤਿਉਹਾਰ ਮੌਕੇ ਜਿੱਥੇ ਇਕ ਦੂਜੇ ਨੂੰ ਰੰਗ ਲਗਾ ਕੇ ਆਪਸੀ ਖ਼ੁਸ਼ੀ ਜ਼ਾਹਿਰ ਕੀਤੀ, ਉੱਥੇ ਹੀ ਆਪਸੀ ਪਿਆਰ ਤੇ ਸਤਿਕਾਰ ਬਣੇ ਰਹਿਣ ਲਈ ਪ੍ਰਮਾਤਮਾ ਅੱਗੇ ਅਰਦਾਸਾਂ ਵੀ ਕੀਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਖਮਾਣੋਂ ਵਿਖੇ ਧੂਮਧਾਮ ਨਾਲ ਮਨਾਈ ਹੋਲੀ ਅਗਲੀ ਖ਼ਬਰ ਸਾਰੇ ਤਿਉਹਾਰ ਮਿਲਜੁਲ ਕੇ ਮਨਾਉਣ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ-ਜੱਗੀ ਬੜੈਚਾਂ
Ad Position 24