ਖਮਾਣੋਂ, 5 ਮਾਰਚ (ਜੋਗਿੰਦਰ ਪਾਲ)-ਖਮਾਣੋਂ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਹੋਲੀ ਦਾ ਤਿਉਹਾਰ ਛੋਟੇ-ਛੋਟੇ ਬੱਚਿਆਂ ਨੇ ਇਕ-ਦੂਜੇ 'ਤੇ ਰੰਗ ਪਾ ਕੇ ਅਤੇ ਮੂੰਹ 'ਤੇ ਗੁਲਾਲ ਲਗਾ ਕੇ ਮਨਾਇਆ | ਨੌਜਵਾਨ ਹੋਲੀ ਦੇ ਰੰਗਾਂ ਵਿਚ ਰੰਗੇ ਵੇਖੇ ਗਏ ਅਤੇ ਨੌਜਵਾਨਾਂ ਨੇ ਵੱਖ-ਵੱਖ ਮੋਟਰਸਾਈਕਲਾਂ 'ਤੇ ਆਪਣੇ ਸਾਥੀਆਂ ਸਮੇਤ ਇਕ ਦੂਜੇ 'ਤੇ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ |