ਫ਼ਤਹਿਗੜ੍ਹ ਸਾਹਿਬ, 6 ਮਾਰਚ (ਮਨਪ੍ਰੀਤ ਸਿੰਘ)-ਸੰਤ ਬਾਬਾ ਅਜੀਤ ਸਿੰਘ ਦੇ ਸੇਵਾਦਾਰ ਮਹਾਂਪੁਰਖ ਕੇਸਰ ਸਿੰਘ ਦੀ ਨਿੱਘੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਕੀਰਤਨੀਏ ਸਿੰਘਾਂ ਵਲੋਂ ਗੁਰੂ ਸ਼ਬਦ ਵਿਖਿਆਨ ਰਾਹੀਂ ਕੀਰਤਨ ਕੀਤਾ ਗਿਆ | ਉਪਰੰਤ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਕਿਹਾ ਕਿ ਕਾਰ ਸੇਵਾ ਵਾਲੇ ਭਾਈ ਕੇਸਰ ਸਿੰਘ ਦੀ ਯਾਦ ਵਿਚ ਗੁਰਦੁਆਰਾ ਸੰਤ ਨਿਰਮਲ ਆਸ਼ਰਮ ਹੰਸਾਲੀ ਸਰ, ਨੇੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਰਧਾ ਸਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ | ਸਰਬੱਤ ਦੇ ਭਲੇ ਲਈ ਅਰਦਾਸ ਤੋਂ ਬਾਅਦ ਹਜ਼ੂਰੀ ਰਾਗੀ ਸਿੰਘਾਂ, ਕਵੀਸ਼ਰੀ ਅਤੇ ਕਥਾਵਾਚਕ ਸਿੰਘਾਂ ਵਲੋਂ ਸ਼ਬਦ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਪਰੰਤ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ | ਉਨ੍ਹਾਂ ਦੱਸਿਆ ਕਿ ਸਮਾਗਮਾਂ ਸਮੇਂ ਸੰਗਤਾਂ ਅਤੇ ਕਾਰ ਸੇਵਾ ਦੇ ਸੇਵਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਹਾਜ਼ਰੀ ਭਰੀ | ਉਨ੍ਹਾਂ ਸਮੂਹ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਹਰਬੰਸ ਲਾਲ ਸਾਬਕਾ ਮੰਤਰੀ, ਮੈਨੇਜਰ ਸਾਧੂ ਰਾਮ ਭੱਟ ਮਾਜਰਾ, ਅਵਤਾਰ ਸਿੰਘ, ਰਜਿੰਦਰ ਸਿੰਘ ਗਰੇਵਾਲ, ਮਾਸਟਰ ਤਰਲੋਚਨ ਸਿੰਘ, ਮਨਜੀਤ ਸਿੰਘ ਸਰਹਿੰਦ, ਨਿਰਲੇਪ ਸਿੰਘ, ਗੁਰਦੇਵ ਸਿੰਘ ਬਧੋਛੀ, ਮੈਨੇਜਰ ਮਹਿੰਦਰ ਸਿੰਘ, ਸੁਰਿੰਦਰ ਸਿੰਘ ਰੰਧਾਵਾ, ਸੇਵਾਦਾਰ ਪਿਆਰਾ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ ਮਾਵੀ, ਸੁਖਦੇਵ ਸਿੰਘ ਹਰਿੰਦਰ ਸਿੰਘ, ਹਰਬੰਸ ਲਾਲ, ਲਾਲੀ ਖੰਟ, ਮਹਿੰਦਰ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਲਖਮੀਰ ਸਿੰਘ, ਬਲਵੀਰ ਸਿੰਘ ਕਾਲਾ, ਗੁਰਚੈਨ ਸਿੰਘ, ਗੁਰਮੀਤ ਸਿੰਘ ਪੰਚ ਹੰਸਾਲੀ, ਮੈਨੇਜਰ ਨਿਰਭੈ ਸਿੰਘ, ਗਿਆਨੀ ਪਾਲ ਸਿੰਘ ਕਥਾਵਾਚਕ, ਹਰੀ ਸਿੰਘ, ਬਾਬਾ ਦਲਵੀਰ ਸਿੰਘ ਲਖਮੀਪੁਰ ਵਾਲੇ, ਸੁਖਵਿੰਦਰ ਸਿੰਘ, ਤਹਿਸੀਲਦਾਰ ਅੰਕਿਤ ਮਹਾਜਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |