23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

'ਮਾਮਲਾ ਇਤਿਹਾਸਕ ਪਿੰਡ ਸੰਘੋਲ ਦਾ' ਪਿੰਡ ਸੰਘੋਲ ਦੇ ਚਾਰੇ ਪਾਸੇ ਲੱਗੇ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ <br/>

Ad Position 21
No active advertisement
ਪਿੰਡ ਸੰਘੋਲ ਨਾਲ ਜੁੜਦੇ ਵੱਖ-ਵੱਖ ਰਾਹਾਂ ਨੇੜੇ ਪਈ ਗੰਦਗੀ ਵਿਖਾਈ ਦਿੰਦੀ ਹੋਈ | ਅਜੀਤ ਤਸਵੀਰਾਂ <br/> ਮਾਮਲੇ ਬਾਰੇ ਸੰਪਰਕ ਕਰਨ 'ਤੇ ਸਰਪੰਚ ਗ੍ਰਾਮ ਪੰਚਾਇਤ ਸੰਘੋਲ ਪੂਸ਼ਨ ਰਾਣਾ ਨੇ ਕਿਹਾ ਕਿ ਗੰਦਗੀ ਦੇ ਦਰਪੇਸ਼ ਮਸਲੇ ਦੇ ਹੱਲ ਲਈ ਪੋਹਲੋਮਾਜਰਾ ਰੋਡ ਨੇੜੇ ਕਰੀਬ ਡੇਢ ਏਕੜ ਜ਼ਮੀਨ 'ਤੇ ਕਰੀਬ 28 ਲੱਖ ਦੀ ਲਾਗਤ ਨਾਲ ਕੂੜੇ ਲਈ ਡੰਪਿੰਗ ਪੁਆਇੰਟ ਨਿਰਮਾਣ ਅਧੀਨ ਹੈ | ਇਸ ਤੋਂ ਇਲਾਵਾ ਇਕ ਵਿਭਾਗ ਤੋਂ ਮਸ਼ੀਨਰੀ ਲਈ 16 ਲੱਖ ਦੀ ਮੰਗ ਕੀਤੀ ਗਈ ਹੈ, ਜੋ ਜਲਦ ਮਨਜ਼ੂਰ ਹੋ ਜਾਣ ਦੀ ਉਮੀਦ ਹੈ | ਸਰਪੰਚ ਨੇ ਦੱਸਿਆ ਕਿ ਉਕਤ ਪ੍ਰੋਜੈਕਟ ਦੇ ਕਰੀਬ ਦੋ ਮਹੀਨਿਆਂ 'ਚ ਪੂਰਨ ਹੋ ਜਾਣ ਦੀ ਆਸ ਹੈ | ਉਪਰੰਤ ਕੂੜਾ ਤੇ ਗੰਦਗੀ ਦੀ ਸਮੱ 07-03-2026
ਸੰਘੋਲ, 6 ਮਾਰਚ (ਪਰਮਵੀਰ ਸਿੰਘ ਧਨੋਆ)-ਇਤਿਹਾਸਿਕ ਮਹੱਤਵ ਰੱਖਦੇ ਪਿੰਡ ਸੰਘੋਲ ਦੇ ਆਲੇ ਦੁਆਲੇ ਲੱਗੇ ਗੰਦਗੀ ਦੇ ਢੇਰ ਪਿੰਡ ਵਾਸੀਆਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ | ਕਈ ਥਾਂ ਗੰਦਗੀ ਸੜਕ ਤੱਕ ਫੈਲ ਕੇ ਜਿੱਥੇ ਆਵਾਜਾਈ ਲਈ ਵਿਘਨ ਬਣ ਰਹੀ ਹੈ, ਉੱਥੇ ਹੀ ਗੰਦੀ ਬਦਬੂ ਸਾਹ ਲੈਣਾ ਔਖਾ ਕਰ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਹਾਲਾਤ ਇੰਨੇ ਮਾੜੇ ਹਨ ਕਿ ਪਿੰਡ ਨਾਲ ਲੱਗਦਾ ਕੋਈ ਅਜਿਹਾ ਰਸਤਾ ਨਹੀਂ ਹੈ, ਜਿਸ 'ਤੇ ਕੂੜਾ ਜਾਂ ਗੰਦਗੀ ਨਾ ਪਈ ਹੋਵੇ | ਸੰਘੋਲ ਨਾਲ ਜੁੜਦੇ ਰਸਤੇ ਜਿਵੇਂ ਬਸੀ ਪਠਾਣਾਂ, ਰਾਣਵਾਂ, ਬਾਠਾਂ, ਪੋਹਲੋਮਾਜਰਾ, ਪਨੈਚਾਂ ਆਦਿ ਰੋਡ, ਬੁਰਜ ਨੂੰ ਜਾਂਦਾ ਕੱਚਾ ਰਸਤਾ, ਪਿੰਡ ਦੇ ਬਾਜ਼ਾਰ ਵਿਚਕਾਰ, ਭਾਵ ਹਰ ਪਾਸੇ ਗੰਦਗੀ ਵੇਖਣ ਨੂੰ ਮਿਲ ਰਹੀ ਹੈ | ਲੋਕਾਂ ਨੇ ਤਾਂ ਪੁਰਾਤੱਤਵ ਵਿਭਾਗ ਨੂੰ ਵੀ ਨਹੀਂ ਬਖ਼ਸ਼ਿਆ, ਉਨ੍ਹਾਂ ਵਲੋਂ ਕੀਤੀ ਚਾਰਦੀਵਾਰੀ ਨਾਲ ਵੀ ਗੰਦਗੀ ਸੁੱਟ ਰਹੇ ਹਨ | ਪੁਰਾਤੱਤਵ ਵਿਭਾਗ ਦੀ ਥਾਂ ਨੂੰ ਦੇਸ਼-ਵਿਦੇਸ਼ ਤੋਂ ਸੈਲਾਨੀ ਅਕਸਰ ਦੇਖਣ ਲਈ ਆਉਂਦੇ ਰਹਿੰਦੇ ਹਨ, ਅਜਿਹੇ 'ਚ ਗੰਦਗੀ ਕਾਰਨ ਹਾਲਾਤ ਸ਼ਰਮਨਾਕ ਹੋ ਜਾਂਦੇ ਹਨ | ਲੋਕਾਂ ਨੇ ਤਾਂ ਸੜਕ ਕੰਢੇ ਜੰਗਲਾਤ ਵਿਭਾਗ ਦੇ ਦਰਖ਼ਤ ਵੀ ਨਹੀਂ ਬਖ਼ਸ਼ੇ, ਉਨ੍ਹਾਂ ਦੀਆਂ ਜੜਾਂ 'ਚ ਸੁੱਟੀ ਗੰਦਗੀ ਆਮ ਵੇਖੀ ਜਾ ਸਕਦੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਹਨ੍ਹੇਰੀ, ਝੱਖੜ ਦੌਰਾਨ ਗੰਦਗੀ ਦੇ ਢੇਰਾਂ ਤੋਂ ਲਿਫ਼ਾਫ਼ੇ ਅਤੇ ਪਲਾਸਟਿਕ ਪਦਾਰਥ ਉੱਡ ਕੇ ਖੇਤਾਂ 'ਚ ਪਹੁੰਚ ਜਾਂਦੇ ਹਨ, ਜਿਸ ਕਾਰਨ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ | ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਗ੍ਰਾਮ ਪੰਚਾਇਤ ਪਿੰਡ 'ਚ ਸਾਫ਼-ਸਫ਼ਾਈ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਹੈ | ਜਦੋਂਕਿ ਪੰਚਾਇਤ ਦਾ ਕਹਿਣਾ ਹੈ ਕਿ ਲੋਕ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਨਹੀਂ ਹਨ ਅਤੇ ਦੇਰ ਸਵੇਰ ਜਿੱਥੇ ਦਾਅ ਲੱਗਦਾ ਹੈ, ਆਪਣੇ ਘਰਾਂ ਦੀ ਗੰਦਗੀ ਸੁੱਟ ਜਾਂਦੇ ਹਨ | ਮਾਮਲੇ ਬਾਰੇ ਅਸ਼ੋਕ ਕੁਮਾਰ ਸਾਬਕਾ ਪੰਚ, ਮੁਖਤਿਆਰ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ ਸੰਘੋਲ, ਮਨਪ੍ਰੀਤ ਸਿੰਘ ਲੋਹਾਰ ਮਾਜਰਾ, ਸੁਖਦੇਵ ਕੁਮਾਰ, ਬਲਜੀਤ ਸਿੰਘ, ਗੋਲਡੀ, ਵਰਿੰਦਰ ਸਿੰਘ, ਰਜਿੰਦਰ ਕੁਮਾਰ, ਅਮਰਜੀਤ ਸਿੰਘ, ਬਲਬੀਰ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ

Ad Position 22
No active advertisement
ਪਿਛਲੀ ਖ਼ਬਰ 40 ਰੋਜ਼ਾ ਸਾਲਾਨਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦੇ 9ਵੇਂ ਦਿਨ ਢਾਡੀ ਜਥੇ ਨੇ ਲਵਾਈ ਹਾਜ਼ਰੀ ਅਗਲੀ ਖ਼ਬਰ 'ਮਾਮਲਾ ਅਮਲੋਹ ਸ਼ਹਿਰ 'ਚ ਗੰਦੇ ਪਾਣੀ ਦੇ ਨਿਕਾਸ ਦਾ' ਪਿਛਲੇ ਹਫ਼ਤੇ ਲੱਗੇ ਧਰਨੇ 'ਚ ਐੱਸ. ਡੀ. ਐੱਮ. ਵਲੋਂ ਦਿੱਤੇ ਭ...
Ad Position 24