ਸੰਘੋਲ, 8 ਮਾਰਚ (ਪਰਮਵੀਰ ਸਿੰਘ ਧਨੋਆ)-ਸੜਕ ਤੋਂ ਲਾਵਾਰਸ ਲੱਭਿਆ ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਵਾਪਸ ਕਰ ਕੇ ਇਮਾਨਦਾਰੀ ਵਿਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਸੰਘੋਲ ਨਿਵਾਸੀ ਅਸ਼ੋਕ ਕੁਮਾਰ ਪ੍ਰਧਾਨ ਕਰਮਚਾਰੀ ਦਲ ਭਗੜਾਣਾ ਨੂੰ ਰੋਜ਼ਾਨਾ ਵਾਂਗ ਸਵੇਰ ਦੀ ਸੈਰ ਮੌਕੇ ਗੁਰਦੁਆਰਾ ਸਾਹਿਬ ਰਾਣਵਾਂ ਨੇੜੇ ਸੜਕ 'ਤੇ ਡਿੱਗਾ ਮੋਬਾਈਲ ਫ਼ੋਨ ਮਿਲਿਆ | ਮੋਬਾਈਲ ਫ਼ੋਨ ਨੂੰ ਅਸ਼ੋਕ ਕੁਮਾਰ ਨੇ ਜਸਵੀਰ ਸਿੰਘ ਵਿਰਦੀ ਦੀ ਹਾਜ਼ਰੀ 'ਚ ਚੰਡੀਗੜ੍ਹ ਨਿਵਾਸੀ ਅਸਲ ਮਾਲਕ ਨੂੰ ਸੰਪਰਕ ਕਰਨ 'ਤੇ ਸੌਂਪ ਦਿੱਤਾ | ਮੋਬਾਈਲ ਮਾਲਕ ਅੰਕਿਤ ਨੇ ਇਸ ਮੌਕੇ ਅਸ਼ੋਕ ਕੁਮਾਰ ਦਾ ਧੰਨਵਾਦ ਕੀਤਾ |