27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਲਗਾਇਆ ਅੱਖਾਂ ਦਾ ਜਾਂਚ ਕੈਂਪ

Ad Position 21
No active advertisement
ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਲਗਾਏ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਮਾ ਰੌਸ਼ਨ ਕਰਦੇ ਹੋਏ ਮੁੱਖ ਮਹਿਮਾਨ ਆਸ਼ਾ ਰਾਣੀ ਕੌਂਸਲਰ | ਤਸਵੀਰ: ਕਰਨ <br/> 09-03-2026
ਫ਼ਤਹਿਗੜ੍ਹ ਸਾਹਿਬ, 8 ਮਾਰਚ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਅੱਜ ਅਸ਼ੋਕਾ ਸਕੂਲ ਵਿਖੇ ਮੁਫ਼ਤ ਅੱਖਾਂ ਦਾ ਨਿਰੀਖਣ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਇਸ ਮੌਕੇ ਮੁੱਖ ਮਹਿਮਾਨ ਆਸ਼ਾ ਰਾਣੀ ਕੌਂਸਲਰ ਨੇ ਕੈਂਪ ਦਾ ਉਦਘਾਟਨ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਅਤੇ ਫ਼ੁੱਲ ਭੇਟ ਕਰ ਕੇ ਕੀਤਾ | ਉਨ੍ਹਾਂ ਨੇ ਪ੍ਰੀਸ਼ਦ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਭ ਤੋਂ ਉੱਤਮ ਕਾਰਜ ਹੈ ਅਤੇ ਪ੍ਰੀਸ਼ਦ ਇਸ ਸੇਵਾ ਵਿਚ ਸਭ ਤੋਂ ਅੱਗੇ ਹੈ | ਪ੍ਰਧਾਨ ਹਰਵਿੰਦਰ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰੀਸ਼ਦ ਵਲੋਂ ਇਹ ਲਗਾਤਾਰ ਤੀਸਰਾ ਮੁਫ਼ਤ ਅੱਖਾਂ ਦਾ ਆਪੇ੍ਰਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਅੱਜ ਡਾ. ਦੇਵਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੈਂਪ ਵਿਚ 140 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਰਾਜੇਸ਼ ਧੀਮਾਨ, ਹਰੀਸ਼ ਜੈਨ, ਮੁਨੀਸ਼ ਵਰਮਾ, ਰਾਮੇਸ਼ ਸੋਨੂੰ, ਸੀਮਾ, ਸੌਰਵ ਕਪੂਰ, ਰਾਜੀਵ ਗੁਪਤਾ, ਰਾਜੇਸ਼ ਉੱਪਲ, ਰੋਹਿਤ ਸ਼ਰਮਾ, ਅਰਵਿੰਦ, ਸੁਮੀਤ ਮੋਦੀ, ਰਾਜੀਵ ਖੁੱਲਰ, ਅਮਰਜੀਤ ਪਾਲ, ਮਨੋਜ ਚੌਧਰੀ, ਦੀਪਨ ਮਾਂਗੀ, ਅਨਿਲ ਸੂਦ, ਪਵਨ ਕਾਲੜਾ, ਅਸ਼ਵਨੀ ਬਿਥਰ, ਬਾਵਾ, ਅਨੁਜ, ਗਗਨ ਬਜਾਜ, ਕਰਨੈਲ ਸੱਗੂ, ਰਿਸ਼ੀ ਪੁਰੀ, ਡਾ. ਰਵਦੀਪ, ਮਨੋਜ ਬਿੰਬਰਾ, ਗੁਲਸ਼ਨ ਬੋਬੀ, ਨਵੀਨ ਬਾਂਸਲ, ਅਤੁਲ, ਨਰਿੰਦਰ ਤਾਕੀਆਰ, ਹਰਪਾਲ ਬੇਦੀ, ਬਾਨਿਸ਼, ਸੁਮੰਤ, ਸੋਨੀਆ ਵਰਮਾ ਅਤੇ ਪੂਰਨ ਸਹਿਗਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਧਰਮ ਅਧਿਐਨ ਵਿਭਾਗ ਵਲੋਂ ਧਾਰਮਿਕ ਵਰਕਸ਼ਾਪ ਅਗਲੀ ਖ਼ਬਰ ਲੱਭਿਆ ਮੋਬਾਈਲ ਫ਼ੋਨ ਮਾਲਕਾਂ ਨੂੰ ਵਾਪਸ ਕਰ ਵਿਖਾਈ ਇਮਾਨਦਾਰੀ
Ad Position 24