27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਾਤਾ ਗੁਜਰੀ ਕਾਲਜ ਦੇ ਧਰਮ ਅਧਿਐਨ ਵਿਭਾਗ ਵਲੋਂ ਧਾਰਮਿਕ ਵਰਕਸ਼ਾਪ

Ad Position 21
No active advertisement
ਵਰਕਸ਼ਾਪ ਦੌਰਾਨ ਇੰਜੀਨੀਅਰ ਰਾਮ ਸਿੰਘ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ | ਅਜੀਤ ਤਸਵੀਰ <br/> 09-03-2026
ਫ਼ਤਹਿਗੜ੍ਹ ਸਾਹਿਬ, 8 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਧਰਮ ਅਧਿਐਨ ਵਿਭਾਗ ਵਲੋਂ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਇਕ ਰੋਜ਼ਾ ਧਾਰਮਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਵਿਸ਼ਾ 'ਸਿੱਖ ਨੈਤਿਕ ਕਦਰਾਂ ਕੀਮਤਾਂ' ਸੀ, ਜਿਸ ਵਿਚ ਸਰਬ ਰੋਗ ਕਾ ਅਉਖਦੁ ਨਾਮੁ ਸੰਸਥਾ ਵਲੋਂ ਇੰਜੀਨੀਅਰ ਰਾਮ ਸਿੰਘ ਕੈਲੀਫੋਰਨੀਆ, ਯੂ.ਐਸ.ਏ. ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਇਸ ਵਰਕਸ਼ਾਪ ਦੌਰਾਨ ਇੰਜੀ. ਰਾਮ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦਾ ਨਾਮ ਰਸਨਾ ਨਾਲ ਗਾਉਣਾ, ਕੰਨਾਂ ਨਾਲ ਸੁਣਨਾ ਅਤੇ ਉਸ ਨੂੰ ਜੀਵਨ ਵਿਚ ਅਪਣਾ ਲੈਣ ਦਾ ਰਸਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪੁਜੀ ਸਾਹਿਬ ਵਿਚ ਦਿੱਤਾ | ਇਸ ਰਸਤੇ ਨੂੰ ਅਪਣਾ ਕੇ ਮਨੁੱਖ ਸਮਾਜ ਵਿਚ ਸਾਰੇ ਸੁੱਖ ਹਾਸਲ ਕਰ ਸਕਦਾ ਹੈ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਕਰਕੇ ਮੁਕਤ ਵੀ ਹੋ ਸਕਦਾ ਹੈ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਧਾਰਮਿਕ ਵਰਕਸ਼ਾਪ ਵਿਦਿਆਰਥੀਆਂ ਅੰਦਰ ਧਾਰਮਿਕ ਰੁਚੀ ਪੈਦਾ ਕਰਨ ਲਈ ਲਾਹੇਵੰਦ ਸਾਬਤ ਹੋਵੇਗੀ | ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇਣ ਲਈ ਅਜਿਹੇ ਉਸਾਰੂ ਯਤਨ ਸਮੇਂ-ਸਮੇਂ 'ਤੇ ਕੀਤੇ ਜਾਂਦੇ ਹਨ | ਇਸ ਮੌਕੇ ਪ੍ਰੋ. ਜਪਿੰਦਰ ਸਿੰਘ, ਡਾ. ਸੀਮਾ ਰਾਣੀ, ਡਾ. ਲਵਨੀਤ ਕੌਰ, ਪ੍ਰੋ. ਹਰਭਿੰਦਰ ਸਿੰਘ, ਪ੍ਰੋ. ਹਰਬੀਰ ਕੌਰ, ਡਾ. ਬ੍ਰਹਮਜੋਤ ਕੌਰ, ਹੋਰ ਸਟਾਫ਼ ਮੈਂਬਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਲਗਾਇਆ ਅੱਖਾਂ ਦਾ ਜਾਂਚ ਕੈਂਪ
Ad Position 24