ਖਮਾਣੋਂ, 8 ਮਾਰਚ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਹਾਦਸਾਗ੍ਰਸਤ ਕਾਰ 'ਚੋਂ 828 ਚੰਡੀਗੜ੍ਹ ਮਾਰਕਾ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਿਕ ਮੁਖ਼ਬਰ ਖ਼ਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਇਕ ਰਜਿਸਟੇ੍ਰਸ਼ਨ ਨੰਬਰੀ ਲਾਲ ਰੰਗ ਕਾਰ ਵਾਲਾ ਵਿਅਕਤੀ ਜੋ ਕਿ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਠੇਕਾ ਲੱਦ ਕੇ ਪੰਜਾਬ 'ਚ ਅੱਗੇ ਮਹਿੰਗੇ ਭਾਅ ਵੇਚਣ ਲਈ ਲਿਜਾ ਰਿਹਾ ਸੀ | ਜਿਸ ਦੀ ਕਾਰ ਖਮਾਣੋਂ ਸ਼ਹਿਰ ਦੇ ਪੁਲ ਦੇ ਨੇੜੇ ਗੁਰਦੁਆਰਾ ਸਾਹਿਬ ਖਮਾਣੋਂ ਕਮਲੀ ਪਾਸ ਹਾਦਸਾ ਹੋਣ ਕਰਕੇ ਪਲਟੀ ਹੋਈ ਹੈ | ਜਿਸ 'ਚ ਭਾਰੀ ਮਾਤਰਾ 'ਚ ਸ਼ਰਾਬ ਮੌਜੂਦ ਹੈ | ਪੁਲਿਸ ਨੇ ਦੌਰਾਨੇ ਤਫ਼ਤੀਸ਼ ਇਸ ਹਾਦਸਾਗ੍ਰਸਤ ਕਾਰ ਦੀ ਡਿੱਗੀ ਅਤੇ ਪਿਛਲੀ ਸੀਟ ਤੋਂ ਸ਼ਰਾਬ ਫ਼ਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਕੀਤੀ | ਨਾਮਾਲੂਮ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਪੁਲਿਸ ਵਲੋਂ ਬਰਾਮਦ ਸ਼ਰਾਬ 420 ਬੋਤਲਾਂ ਮਾਰਕਾ 999 ਪਾਵਰ ਸਟਾਰ, 108 ਬੋਤਲਾਂ ਮਾਰਕਾ ਰਾਜਧਾਨੀ ਅਤੇ 300 ਬੋਤਲਾਂ ਏ.ਸੀ.ਈ. ਵਿਸਕੀ ਅਤੇ ਹਾਦਸਾ ਗ੍ਰਸਤਕਾਰ ਆਪਣੇ ਕਬਜ਼ੇ 'ਚ ਲੈ ਕੇ ਉਕਤ ਨਾਮਾਲੂਮ ਚਾਲਕ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |