ਰਈਆ, 8 ਮਾਰਚ (ਸ਼ਰਨਬੀਰ ਸਿੰਘ ਕੰਗ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਪੇਸ਼ ਕੀਤੇ ਗਏ ਬਜ਼ਟ ਵਿਚ ਔਰਤਾਂ ਲਈ ਕੀਤੇ ਵਾਅਦੇ ਮੁਤਾਬਕ ਜਨਰਲ ਵਰਗ ਲਈ ਇਕ ਹਜਾਰ ਅਤੇ ਅਨੁਸੂਚਿਤ ਵਰਗ ਦੀਆਂ ਔਰਤਾਂ ਲਈ ਪੰਦਰਾ ਸੌ ਰੁਪਏ ਹਰ ਮਹੀਨੇ ਦੇਣ ਦੇ ਕੀਤੇ ਗਏ ਐਲਾਨ ਤੇ ਹਰ ਵਰਗ ਦੀਆਂ ਔਰਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਦਫਤਰ ਪਿੰਡ ਟੌਂਗ ਵਿਖੇ ਵਿਧਾਇਕ ਦੇ ਭਰਾਤਾ ਹਰਜਿੰਦਰ ਸਿੰਘ ਸਰਪੰਚ ਟੌਂਗ ਵਲੋਂ ਵਿਧਾਨ ਸਭਾ ਵਿਚ ਚੱਲ ਰਹੇ ਬਜ਼ਟ ਸੈਸ਼ਨ ਦਾ ਐੱਲ. ਈ. ਡੀ. ਸਕਰੀਨ ਲਗਾ ਕੇ ਸਿੱਧਾ ਪ੍ਰਸਾਰਨ ਲਾਈਵ ਦਿਖਾਉਣ ਦਾ ਉੇਚੇਚੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ। ਜਿਸ ਨੂੰ ਵੇਖਣ ਲਈ ਪਿੰਡ ਟੌਂਗ ਤੇ ਆਸ ਪਾਸ ਦੇ ਕਈ ਪਿੰਡਾਂ ਦੀਆਂ ਔਰਤਾਂ ਤੇ ਮਰਦ ਵੱਡੀ ਗਿਣਤੀ ਵਿਚ ਇਕੱਠੇ ਹੋਏ। ਇਸ ਦੌਰਾਨ ਜਿਉਂ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਔਰਤਾਂ ਲਈ ਇਸ ਸਕੀਮ ਦਾ ਐਲਾਨ ਕੀਤਾ ਗਿਆ ਤਾਂ ਇਕੱਤਰ ਔਰਤਾਂ ਵਲੋਂ ਆਪ-ਮੁਹਾਰੇ ਤਾੜੀਆਂ ਮਾਰ ਕੇ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਟੌਗ ਵਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਹਾਜ਼ਰ ਲੋਕਾਂ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਮੌਕੇ ਸੰਜੀਵ ਭੰਡਾਰੀ ਪ੍ਰਧਾਨ ਵਪਾਰ ਸੈਲ, ਕੁਲਦੀਪ ਸਿੰਘ ਛੱਜਲਵੱਡੀ, ਰਣਧੀਰ ਸਿੰਘ ਸਰਪੰਚ ਬਦੇਸ਼ੇੇ ,ਰਣਜੀਤ ਸਿੰਘ ਸੰਧੂ, ਸੰਤੋਖ ਸਿੰਘ ਰਤਨਗੜ੍ਹ, ਬਲਜਿੰਦਰ ਸਿੰਘ ਰਤਨਗੜ੍ਹ, ਮਨਜੀਤ ਕੌਰ ਪਤਨੀ ਵਿਧਾਇਕ ਟੌਂਗ, ਜਸਬੀਰ ਕੌਰ, ਦਵਿੰਦਰ ਕੌਰ, ਬਬਲੀ ਕੌਰ ਤਿੰਨੇ ਮੈਂਬਰ ਪੰਚਾਇਤ ਟੌਂਗ, ਮਲਕੀਤ ਕੌਰ, ਦਲਜੀਤ ਕੌਰ, ਬਲਜੀਤ ਕੌਰ, ਅਰਸ਼ਦੀਪ ਕੌਰ, ਗੁਰਪ੍ਰੀਤ ਕੌਰ ਸਰਪੰਚ ਬੋਦੇਵਾਲ, ਗਗਨਦੀਪ ਕੌਰ ਮਹਿਲਾ ਬਲਾਕ ਪ੍ਰਧਾਨ, ਰਾਜਵਿੰਦਰ ਕੌਰ, ਰਵਿੰਦਰ ਕੌਰ, ਸੁਖਜਿੰਦਰ ਕੌਰ, ਸੁਖਰਾਜ ਕੌਰ, ਬਲਵਿੰਦਰ ਕੌਰ, ਕਮਲੇਸ਼ ਕੌਰ, ਗੁਰਪ੍ਰੀਤ ਕੌਰ ਸਰਪੰਚ ਜੱਲੂਪੁਰ, ਮਨਦੀਪ ਕੌਰ ਪੰਚ ਜੱਲੂਪੁਰ, ਬਲਵਿੰਦਰ ਕੌਰ ਜੱਲੂਪੁਰ, ਰਾਜਵਿੰਦਰ ਕੌਰ, ਰਾਜਬੀਰ ਕੌਰ, ਕਵਲਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।
ਵਿਧਾਇਕ ਟੌਂਗ ਦੇ ਦਫਤਰ 'ਚ ਐੱਲ. ਈ. ਡੀ. 'ਤੇ ਬਜਟ ਦਾ ਦਿਖਾਇਆ ਸਿੱਧਾ ਪ੍ਰਸਾਰਣ
ਅਜੀਤ ਡੈਸਕ
09-03-2026