02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 10-03-2026
ਖਮਾਣੋਂ, 9 ਮਾਰਚ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਅਪਣਾਏ ਨਾਂਹ ਪੱਖੀ ਰਵੱਈਏ, ਗੱਲਬਾਤ ਦਾ ਰਾਹ ਛੱਡ ਕੇ ਧੱਕੇ ਦਾ ਰਾਹ ਅਪਣਾਉਣਾ ਅਤੇ ਪ੍ਰਤੀਨਿਧਾਂ ਨੂੰ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਜਿਹੇ ਹੱਥਕੰਡੇ ਵਰਤੇ ਗਏ, ਜਿਸ ਕਾਰਨ ਸਰਕਾਰ ਪ੍ਰਤੀ ਭਾਰੀ ਰੋਸ ਹੈ | ਇਸ ਦੇ ਵਿਰੋਧ ਵਿਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਇਕੱਠੇ ਹੋ ਕੇ ਸੰਘਰਸ਼ ਵਿੱਢਿਆਂ ਜਾ ਰਿਹਾ ਹੈ ਅਤੇ 11 ਮਾਰਚ ਤੱਕ ਰੋਸ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ | ਜਿਸ ਵਿਚ ਖਮਾਣੋਂ ਤੋਂ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਭਗਤ ਸਿੰਘ ਪੰਜਕੋਹਾ, ਹਰਬੰਸ ਸਿੰਘ ਧਾਰਨੀ, ਰਾਮ ਮੂਰਤੀ ਸ਼ਰਮਾ, ਸੁਰਿੰਦਰ ਪਾਲ ਸਿੰਘ, ਕਰਤਾਰ ਸਿੰਘ ਜਟਾਣਾ, ਅਜੈਬ ਸਿੰਘ, ਪ੍ਰੀਤਮ ਸਿੰਘ ਬਾਜਵਾ, ਅਜਮੇਰ ਸਿੰਘ ਮਨੈਲੀ, ਜਰਨੈਲ ਸਿੰਘ ਮਨੈਲਾ, ਹਰਜਿੰਦਰ ਸਿੰਘ ਕਾਲੇਵਾਲ, ਭੁਪਿੰਦਰ ਸਿੰਘ ਕੰਗ, ਗੁਰਚਰਨ ਸਿੰਘ ਫਰੌਰ, ਸੁਖਦੇਵ ਸਿੰਘ ਕੰਗ, ਸੁਭਾਸ ਚੰਦਰ ਜੈਨ, ਪਿਆਰਾ ਸਿੰਘ ਭੁੱਟਾ, ਧਿਆਨ ਸਿੰਘ, ਸਤੀਸ਼ ਕੁਮਾਰ ਸੰਘੋਲ, ਹਰਬੰਸ ਸਿੰਘ ਬਦੇਸ਼ਾਂ, ਸੇਵਕ ਸਿੰਘ, ਅਵਤਾਰ ਸਿੰਘ ਚੋਪੜਾ, ਤਾਰਾ ਸਿੰਘ, ਸਤਿਨਾਮ ਸਿੰਘ ਅਮਰਾਲਾ, ਦਲਬਾਰਾ ਸਿੰਘ ਚੜ੍ਹੀ, ਮਲਾਗਰ ਸਿੰਘ ਮੋਹਣ ਮਾਜਰਾ, ਰਮੇਸ਼ ਕੁਮਾਰ ਭੜੀ, ਮਹਿੰਦਰ ਸਿੰਘ ਸੁਹਾਵੀ, ਜਗਜੀਤ ਸਿੰਘ ਮਨੈਲੀ, ਲਾਭ ਸਿੰਘ ਘੁਮਾਣ, ਰਾਮ ਸਿੰਘ ਚੜ੍ਹੀ, ਨਛੱਤਰ ਸਿੰਘ, ਡੋਗਰ ਸਿੰਘ ਕਕਰਾਲਾ ਅਤੇ ਸਰਬਜੀਤ ਸਿੰਘ ਅਮਰਾਲਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਜੀਤ ਕੌਰ ਪੰਜੋਲਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਾਰ੍ਹਵੀਂ ਵਾਰ ਬਣੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਅਮਲੋਹ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24