ਸੰਘੋਲ, 10 ਮਾਰਚ (ਗੁਰਨਾਮ ਸਿੰਘ ਚੀਨਾ)-ਸਮਾਜ ਸੇਵਕ ਸੁਰਜੀਤ ਸਿੰਘ ਕਾਲੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ 'ਚ 'ਆਪ' ਸਰਕਾਰ ਦੁਆਰਾ ਪੰਜਾਬ ਅੰਦਰ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਨਵੀਨਤਮ ਤਕਨਾਲੋਜੀ 'ਚ ਮਾਹਿਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਪੰਜਾਬ ਵਿਖੇ ਹੋ ਰਹੇ ਵਿਕਾਸ ਨੂੰ ਵੇਖਦੇ ਹੋਏ ਬਾਹਰਲੇ ਦੇਸ਼ ਵੀ ਪੰਜਾਬ 'ਚ ਨਿਵੇਸ਼ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਖੇ ਲੀਡਰਜ਼ ਇੰਸਟੀਚਿਊਟ ਆਸਟ੍ਰੇਲੀਆ ਦੇ ਮੁਖੀ ਪ੍ਰੋਫ਼ੈਸਰ ਬੇਨਾਰਡ ਮਲਿਕ ਦੀ ਅਗਵਾਈ ਹੇਠ ਆਏ ਇਕ ਕੌਮਾਂਤਰੀ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨਾਲ ਪੰਜਾਬ 'ਚ ਇਕ ਵਿਸ਼ਵ ਪੱਧਰੀ ਕੌਮਾਂਤਰੀ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਬੜੀ ਸਾਰਥਕ ਚਰਚਾ ਹੋਈ | ਇਸ ਪ੍ਰਸਤਾਵਿਤ ਯੂਨੀਵਰਸਿਟੀ 'ਚੋਂ ਆਈ.ਟੀ. ਸਬੰਧੀ ਨਵੀਨਤਮ ਤਕਨਾਲੋਜੀ, ਖੇਤੀਬਾੜੀ ਵਪਾਰ ਅਤੇ ਵਿਸ਼ਵ-ਵਿਆਪੀ ਅਗਵਾਈ ਦੇ ਗੁਣਾਂ ਵਾਲੇ ਮਾਹਿਰ ਨਿਕਲਣਗੇ, ਜੋ ਪੰਜਾਬ ਅਤੇ ਦੇਸ਼ ਦਾ ਨਾਂਅ ਵੀ ਪੂਰੀ ਦੁਨੀਆ ਵਿਚ ਚਮਕਾਉਣਗੇ ਅਤੇ ਪੰਜਾਬ- ਆਸਟ੍ਰੇਲੀਆ ਦੇ ਆਪਸੀ ਸਬੰਧਾਂ ਨੂੰ ਵੀ ਨਵਾਂ ਆਧਾਰ ਪ੍ਰਦਾਨ ਕਰਨਗੇ | ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ. ਮਾਰਕ ਰੋਬਿਨਸੰਨ, ਫੈਵਰ ਫਾਊਾਡੇਸ਼ਨ ਦੇ ਡਾਇਰੈਕਟਰ ਪਾਸਟਰ ਕਿ©ਸ ਆਇਟਨ, ਟੇਲਰ ਵੈਲਥ ਮੈਨੇਜਮੈਂਟ ਦੇ ਪੀਟਰ ਓ ਕਲੈਗਨ, ਐਸ.ਸੀ. ਵਿੰਗ 'ਆਪ' ਦੇ ਪ©ਧਾਨ ਗੁਰਪ੍ਰੀਤ ਸਿੰਘ ਜੀ.ਪੀ, ਸੁਰਜੀਤ ਸਿੰਘ ਕਾਲੇਵਾਲ ਅਤੇ ਮਨਮੋਹਨ ਸਿੰਘ ਵੀ ਮੌਜੂਦ ਸਨ |