21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਮਿਊਾਸੀਪਲ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-03-2026
ਮੰਡੀ ਗੋਬਿੰਦਗੜ੍ਹ, 11 ਮਾਰਚ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਸਫ਼ਾਈ ਮਜ਼ਦੂਰ ਐਂਡ ਕਰਮਚਾਰੀ ਯੂਨੀਅਨ ਅਤੇ ਸੀਵਰਮੈਨ ਯੂਨੀਅਨ ਸਮੇਤ ਹੋਰ ਸ਼ਾਖਾਵਾਂ ਦੇ ਆਗੂਆਂ ਵਲੋਂ ਪ੍ਰਧਾਨ ਰਜਿੰਦਰ ਗਾਗਟ ਦੀ ਅਗਵਾਈ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਨਗਰ ਕੌਂਸਲ ਗੋਬਿੰਦੜ੍ਹ ਦੇ ਗੇਟ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਤੇ ਕੰਟਰੈਕਟ ਬੇਸ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਈ ਗਈ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗਾਗਟ ਨੇ ਕਿਹਾ ਕਿ ਮਿਊਾਸੀਪਲ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਲੋਂ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਾਂਅ 'ਤੇ ਸਰਕਾਰ ਵਲੋਂ ਬਣਾਈ ਗਈ ਪਾਲਿਸੀ ਮੁਲਾਜ਼ਮਾਂ ਨਾਲ ਧੋਖਾ ਹੈ ਅਤੇ ਇਸ ਨਾਲ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ | ਉਨ੍ਹਾਂ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪੱਕਾ ਕੀਤਾ ਜਾਵੇ, ਖ਼ਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਹੋਰ ਲੰਬਿਤ ਮੰਗਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ | ਪ੍ਰਧਾਨ ਗਾਗਟ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ 6 ਮਈ ਤੋਂ ਪੂਰੇ ਪੰਜਾਬ ਵਿਚ ਮਿਊਾਸੀਪਲ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਲਈ ਕੰਮ ਛੱਡ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ, ਜੋ ਮੰਗਾਂ ਮੰਨਣ ਤੱਕ ਜਾਰੀ ਰਹੇਗੀ | ਇਸ ਪ੍ਰਦਰਸ਼ਨ ਵਿਚ ਚੇਅਰਮੈਨ ਪਵਨ ਕੁਮਾਰ, ਮੀਤ ਪ੍ਰਧਾਨ ਸੰਦੀਪ, ਜਨਰਲ ਸਕੱਤਰ ਆਕਾਸ਼, ਜੈ ਕਰਨ, ਵਿਨੋਦ ਕੁਮਾਰ, ਜੰਗੂ, ਸਨੀ ਕੁਮਾਰ, ਅਰੁਣ ਕੁਮਾਰ, ਪਰਵੀਨ ਕੁਮਾਰ, ਸੋਮਨਾਥ, ਅਜੇ ਮੇਟ, ਕਾਲਾ, ਰਵੀ ਗਾਗਟ, ਬੰਟੀ ਪ੍ਰਧਾਨ, ਸੁਰਿੰਦਰ, ਜੋਗਿੰਦਰ, ਭੀਮ, ਮਲਕੀਤ ਸਿੰਘ, ਕਾਲਾ ਮਾਨ, ਮਨੀਸ਼ ਕੁਮਾਰ, ਮੰਨੂ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਹੋਰ ਮਿਊਾਸੀਪਲ ਕਰਮਚਾਰੀਆਂ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆ ਫੈਡਰੇਸ਼ਨ ਵਲੋਂ ਡਿਪਟੀ ਡਾਇਰੈਕਟਰ ਸਨਮਾਨਿਤ ਅਗਲੀ ਖ਼ਬਰ 'ਮਾਨਵਤਾ ਦੇ ਰਾਹ-ਦਸੇਰੇ ਮਾਤਾ ਗੁਜਰੀ ਜੀ' ਵਿਸ਼ੇ 'ਤੇ ਧਾਰਮਿਕ ਲੈਕਚਰ ਕਰਵਾਇਆ
Ad Position 24