10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪੰਜਾਬ 'ਚ ਚੱਲਦੀਆਂ ਲੋਕ ਭਲਾਈ ਸਕੀਮਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ-ਗੁਰੂ

Ad Position 21
No active advertisement
ਅਜੀਤ ਡੈਸਕ 28-03-2026
ਖਮਾਣੋਂ, 27 ਮਾਰਚ (ਮਨਮੋਹਣ ਸਿੰਘ ਕਲੇਰ)-ਮੌਜੂਦਾ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਤੇ ਲੋਕ ਹਿਤੂ ਸਕੀਮਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ | ਜਿਨ੍ਹਾਂ ਨੇ ਸੂਬੇ ਨੂੰ ਬਤੌਰ ਮੁੱਖ ਮੰਤਰੀ ਪੰਜ ਸਾਲ ਆਪਣੀਆਂ ਸੇਵਾਵਾਂ ਦੇ ਕੇ ਬਿਹਤਰ ਸੂਬਾ ਬਣਾਇਆ | ਇਹ ਸ਼ਬਦ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਸ਼੍ਰੋਮਣੀ ਅਕਾਲੀ ਦਲ ਮੈਂਬਰ ਕੋਰ ਤੇ ਵਰਕਿੰਗ ਕਮੇਟੀ ਨੇ ਪਾਰਟੀ ਵਲੋਂ 10 ਅਪ੍ਰੈਲ ਨੂੰ ਨੰਦਪੁਰ ਕਲੌੜ ਵਿਖੇ ਕੀਤੀ ਜਾਣ ਵਾਲੀ ਪੰਜਾਬ ਬਚਾਓ ਰੈਲੀ ਸਬੰਧੀ ਪਿੰਡ ਹਰਗਣਾ, ਬੌੜ, ਬੁਰਜ, ਕੋਟਲਾ ਮਸੂਦ ਅਤੇ ਸੁਹਾਵੀ 'ਚ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਵੇਲੇ ਹੀ ਇਹ ਸਕੀਮਾਂ ਦੀ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਦੇ ਬਤੌਰ ਮੁੱਖ ਮੰਤਰੀ ਹੋਈ ਹੈ | ਜਦੋਂਕਿ ਕਾਂਗਰਸ ਅਤੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਲਈ ਕੋਈ ਵੀ ਨਵੀਂ ਸਕੀਮ ਨਹੀਂ ਲੈ ਕੇ ਆਈ, ਸਗੋਂ ਪਹਿਲਾਂ ਤੋਂ ਚੱਲਦੀਆਂ ਸਕੀਮਾਂ 'ਤੇ ਮੁੱਖ ਮੰਤਰੀ ਦੀ ਤਸਵੀਰ ਲਗਾ ਕੇ ਆਪਣੀਆਂ ਸਕੀਮਾਂ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ਦੀ ਵਿੱਤੀ ਹਾਲਾਤ ਇੰਨੀ ਖ਼ਰਾਬ ਕਰ ਦਿੱਤੀ ਹੈ ਕਿ ਮੌਜੂਦਾ ਕਰਜ਼ ਸਾਢੇ 4 ਲੱਖ ਕਰੋੜ ਨੂੰ ਪਾਰ ਕਰਨ ਵਾਲਾ ਹੈ, ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿਚ 1 ਲੱਖ 87 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਅਤੇ 'ਆਪ' ਸਰਕਾਰ ਨੇ ਕਰਜ਼ਾ ਲੈਣ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਜਿਸ ਨੂੰ ਉਤਾਰਨਾ ਨਾਮੁਮਕਿਨ ਬਣਦਾ ਜਾ ਰਿਹਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਖਮਾਣੋਂ ਦਿਹਾਤੀ, ਹਰਚੰਦ ਸਿੰਘ ਮੀਰਪੁਰ ਸਰਕਲ ਪ੍ਰਧਾਨ ਖੇੜੀ ਨੌਧ ਸਿੰਘ, ਬਲਵਿੰਦਰ ਸਿੰਘ ਸਰਕਲ ਪ੍ਰਧਾਨ ਐਸ.ਸੀ ਵਿੰਗ ਖੇੜੀ ਨੌਧ, ਜਗਦੇਵ ਸਿੰਘ ਐਨ.ਆਰ.ਆਈ, ਗੁਰਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਹਰਗਣਾ, ਹਰਪ੍ਰੀਤ ਸਿੰਘ, ਹੁਸ਼ਿਆਰ ਸਿੰਘ, ਗੁਰਬਚਨ ਸਿੰਘ, ਜਸਪਾਲ ਸਿੰਘ, ਭੁਪਿੰਦਰ ਸਿੰਘ, ਪਿੰਡ ਸੁਹਾਵੀ ਤੋਂ ਸੁਖਜੀਤ ਸਿੰਘ ਨੀਲੂ, ਬੀਬੀ ਸੁਖਦੀਪ ਕੌਰ, ਪਰਮਜੀਤ ਸਿੰਘ, ਪਿਆਰਾ ਸਿੰਘ, ਮੱਖਣ ਸਿੰਘ, ਪਿੰਡ ਕੋਟਲਾ ਮਸੂਦ ਤੋਂ ਮੇਵਾ ਸਿੰਘ ਸਾਬਕਾ ਸਰਪੰਚ, ਬਰਿੰਦਰ ਸਿੰਘ ਸਰਪੰਚ, ਸੁਖਦੇਵ ਸਿੰਘ, ਪਿੰਡ ਬੁਰਜ ਤੋਂ ਗੁਰਦੀਪ ਸਿੰਘ, ਛੋਟਾ ਸਿੰਘ ਪੰਚ, ਹਰਭਜਨ ਸਿੰਘ, ਹਰਬੰਸ ਸਿੰਘ, ਸੁਖਵੰਤ ਸਿੰਘ, ਪਿੰਡ ਬੌੜ ਤੋਂ ਕਰਮ ਸਿੰਘ, ਕਿਰਪਾਲ ਸਿੰਘ, ਤਰਲੋਚਨ ਸਿੰਘ, ਅਜੈਬ ਸਿੰਘ, ਪਰਮਜੀਤ ਸਿੰਘ ਅਤੇ ਰਮਨਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਨੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ ਅਗਲੀ ਖ਼ਬਰ ਖ਼ੂਨਦਾਨ ਕੈਂਪ 29 ਨੂੰ
Ad Position 24