13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੀਨੀਅਰ ਸੈਕੰਡਰੀ ਸਕੂਲ ਫਰੌਰ ਦਾ ਸਾਲਾਨਾ ਨਤੀਜਾ ਸ਼ਾਨਦਾਰ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਖਮਾਣੋਂ, 28 ਮਾਰਚ (ਜੋਗਿੰਦਰ ਪਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੌਰ ਵਿਖੇ ਮੈਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਕਰਵਾਏ ਸਮਾਗਮ ਵਿਚ ਨਾਨ ਬੋਰਡ ਜਮਾਤਾਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ਸਮੇਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸੰਬੋਧਨ ਦੌਰਾਨ ਲੈਕਚਰਾਰ ਸਤਵਿੰਦਰ ਕੌਰ ਨੇ ਮਾਪਿਆਂ ਨੂੰ ਵੱਧ ਤੋਂ ਵੱਧ ਵਿਦਿਆਰਥੀ ਇਸ ਸਕੂਲ ਵਿਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਅਤੇ 14 ਸਾਲ ਦੀਆਂ ਲੜਕੀਆਂ ਨੂੰ ਲੱਗਣ ਵਾਲੀ ਐਚ.ਪੀ.ਵੀ. ਵੈਕਸੀਨ ਬਾਰੇ ਜਾਣਕਾਰੀ ਦਿੱਤੀ |
ਸਮਾਜਿਕ ਸਿੱਖਿਆ ਅਧਿਆਪਕ ਅਮਨਦੀਪ ਸਿੰਘ ਨੇ ਮਾਪਿਆਂ ਨੂੰ ਬੱਚਿਆਂ ਦਾ ਭਵਿੱਖ ਸੁਨਿਸ਼ਚਿਤ ਕਰਨ ਸਬੰਧੀ ਸਰਕਾਰ ਵੱਲ ਚੱਲ ਰਹੇ ਵੱਖ-ਵੱਖ ਕਰੀਅਰ ਕੋਰਸਾਂ ਅਤੇ ਸਰਕਾਰ ਵੱਲੋਂ ਚਲਾਈ ਹੁਨਰ ਸਿੱਖਿਆ ਵਾਰੇ ਦੱਸਿਆ | ਮੰਚ ਸੰਚਾਲਕ ਦੀ ਭੂਮਿਕਾ ਮਾਸਟਰ ਕੁਲਦੀਪ ਸਿੰਘ ਵਲੋਂ ਨਿਭਾਈ ਗਈ | ਅਖੀਰ ਵਿਚ ਪਿ੍ੰਸੀਪਲ ਰਾਮ ਭੂਸ਼ਨ ਨੇ ਸਾਰੀਆਂ ਜਮਾਤਾਂ ਦੇ ਬੈਸਟ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਐਸ.ਐਮ.ਐਸ. ਵਿਦਿਆਰਥੀ ਹਾਜ਼ਰੀ ਅਲਰਟ ਬਾਰੇ ਦੱਸਦਿਆਂ ਬੱਚਿਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਸਰਪੰਚ ਅਤੇ ਗਰਾਮ ਪੰਚਾਇਤ ਦੇ ਪੰਚਾਂ ਸਮੇਤ ਸਾਰਿਆਂ ਦਾ ਇਸ ਸਮਾਗਮ ਵਿਚ ਪਹੁੰਚਣ ਤੇ ਧੰਨਵਾਦ ਕੀਤਾ | ਸਰਪੰਚ ਦਲਵਿੰਦਰ ਸਿੰਘ ਅਤੇ ਐਸ.ਐਮ ਸੀ ਚੇਅਰਮੈਨ ਸੁਖਵਿੰਦਰ ਕੌਰ ਨੇ ਸਰਕਾਰ ਵਲੋਂ ਭੇਜੇ ਚਾਰ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਦੇ ਸਪੁਰਦ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਬਿਜ਼ਨਸ ਬਲਾਸਟਰ, ਗਾਈਡੈਂਸ ਕੌਂਸਲਰ ਸਟਾਲ, ਲਾਇਬ੍ਰੇਰੀ ਲੰਗਰ ਦੀ ਸਟਾਲ ਵੀ ਲਗਾਈ ਗਈ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਕਲੱਬ ਡਡਹੇੜੀ ਨੇ ਅੱਵਲ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਵਰਕਰ ਹੀ ਕਾਂਗਰਸ ਦੀ ਅਸਲੀ ਤਾਕਤ ਹਨ-ਨਾਗਰਾ
Ad Position 24