12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬੀ ’ਵਰਸਿਟੀ ਵਿਖੇ ਫ਼ੋਟੋਗ੍ਰਾਫ਼ੀ ਕਲਾ ਦੀ ਪ੍ਰਦਰਸ਼ਨੀ ਲਗਾਈ

ਪਟਿਆਲਾ, 12 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੋਭਾ ਸਿੰਘ ਫਾਈਨ ਆਰਟਸ ਵਿਭਾਗ, ਅਜਾਇਬ ਘਰ ਅਤੇ ਕਲਾ ਗੈਲਰੀ ਦੇ ਸਾਂਝੇ ਉੱਦਮ ਸਦਕਾ ਵਿਭਾਗ ਦੁਆਰਾ ਸਵ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਪਟਿਆਲਾ, 12 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੋਭਾ ਸਿੰਘ ਫਾਈਨ ਆਰਟਸ ਵਿਭਾਗ, ਅਜਾਇਬ ਘਰ ਅਤੇ ਕਲਾ ਗੈਲਰੀ ਦੇ ਸਾਂਝੇ ਉੱਦਮ ਸਦਕਾ ਵਿਭਾਗ ਦੁਆਰਾ ਸਵ. ਐਸ.ਕੇ. ਸਿਨ੍ਹਾ (ਆਈ.ਏ.ਐਸ.) ਵਲੋਂ ਲੱਦਾਖ ਦੇ ਦੌਰੇ ਦੌਰਾਨ ਕੀਤੀ ਫ਼ੋਟੋਗ੍ਰਾਫ਼ੀ ਦੀ ਕਲਾ ਪ੍ਰਦਰਸ਼ਨੀ ਅਜਾਇਬ ਘਰ ਅਤੇ ਕਲਾ ਗੈਲਰੀ ਵਿਖੇ ਲਗਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਉਪ ਕੁਲਪਤੀ ਡਾ. ਜਗਦੀਪ ਸਿੰਘ ਦੁਆਰਾ ਅਜਾਇਬ ਘਰ ਅਤੇ ਕਲਾ ਗੈਲਰੀ ਵਿਖੇ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਸਿਨ੍ਹਾਂ ਨੇ ਕੁੱਝ ਭਾਵੁਕ ਪਲ ਸਾਂਝੇ ਕਰਦਿਆਂ ਲੱਦਾਖ ਦੀਆਂ ਤਸਵੀਰਾਂ ਨਾਲ ਐਸ.ਕੇ. ਸਿਨ੍ਹਾਂ ਦੀਆਂ ਜੁੜੀਆਂ ਯਾਦਾਂ ਨੂੰ ਬੜੇ ਹੀ ਅਦਭੁੱਤ ਢੰਗ ਨਾਲ ਸਾਰਿਆਂ ਸਾਹਮਣੇ ਪੇਸ਼ ਕੀਤਾ। ਉਪ ਕੁਲਪਤੀ ਨੇ ਦਿਲ ਦੇ ਠਹਿਰਾਵ ਨਾਲ ਤਸਵੀਰਾਂ ਨਿਹਾਰੀਆਂ ਅਤੇ ਇਕ-ਇਕ ਤਸਵੀਰ ਬਾਰੇ ਗਹੁ ਨਾਲ ਵਿਦਿਆਰਥੀਆਂ ਸਾਹਮਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਕਲਾਤਮਕ ਖੇਤਰ ਵਿਚ ਤਰੱਕੀ ਲਈ ਆਸ਼ੀਰਵਾਦ ਦਿੱਤਾ ਅਤੇ ਕਲਾਤਮਕ ਖੇਤਰ ਵਿਚ ਨਾਮਨਾ ਖੱਟਣ ਲਈ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਤੇ ਰਜਿਸਟਰਾਰ ਪ੍ਰੋ. ਅਜੀਤਾ, ਸਾਬਕਾ ਰਜਿਸਟਰਾਰ ਪ੍ਰੋ. ਦੇਵਿੰਦਰ ਪਾਲ ਸਿੰਘ, ਪ੍ਰੋ. ਡੇਜ਼ੀ ਵਾਲੀਆ ਮੌਜੂਦ ਸਨ। ਪ੍ਰੋ. ਅਜੀਤਾ ਨੇ ਕਲਾ ਨੂੰ ਇਕ ਥੈਰੇਪੀ ਦੱਸਦਿਆਂ ਵਿਭਾਗ ਨੂੰ ਅਜਿਹੇ ਉਪਰਾਲੇ ਲਈ ਵਧਾਈ ਦਿੱਤੀ। ਸ੍ਰੀ ਸਿਨ੍ਹਾਂ ਦੇ ਨੇੜਲੇ ਜਾਣਕਾਰ ਫੋਟੋਗ੍ਰਾਫੀ ਦੇ ਮਾਹਰ ਵਿਜੈ ਓਜ਼ੋ, ਸੁਰਿੰਦਰ ਮੋਹਨ ਧਾਮੀ, ਅਸ਼ੋਕ ਸਰੀਖੇ ਕਲਾਕਾਰ ਅਤੇ ਪ੍ਰਸ਼ਾਸਕੀ/ਪ੍ਰਬੰਧਕੀ ਉੱਚ ਅਧਿਕਾਰੀ, ਪੁਰਾਣੇ ਸੰਬੰਧੀ ਵੀ ਸ਼ਾਮਲ ਰਹੇ। ਪ੍ਰਦਰਸ਼ਨੀ ਦੇ ਮੌਕੇ ’ਤੇ ਪ੍ਰੋ. ਅੰਬਾਲਿਕਾ ਸੂਦ ਜੈਕਬ ਮੁਖੀ, ਫਾਈਨ ਅਰਟਸ, ਪ੍ਰੋ. ਕਵਿਤਾ ਸਿੰਘ, ਡਾ. ਅਤਿੰਦਰਪਾਲ ਸਿੰਘ, ਡਾ. ਸਰਬਜੀਤ ਸਿੰਘ, ਪ੍ਰਭਦੀਪ ਕੌਰ, ਅਰਚਨਾ ਸ਼ਰਮਾ, ਮਨਪ੍ਰੀਤ ਕੌਰ ਅਜਾਇਬ ਘਰ ਅਤੇ ਕਲਾ ਗੈਲਰੀ ਦਾ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੋਹਟਾ ਦੇ 19 ਸਾਲ ਦੇ ਨੌਜਵਾਨ ਦੀ ਮੌਤ ਪਿੰਡ ਅਗੇਤੀ ਵਿਖੇ ਦੋਸਤ ਦੇ ਘਰ ਤੋਂ ਮਿਲੀ ਨੌਜਵਾਨ ਦੀ ਲਾਸ਼ ਅਨਮੋਲ ਸਿੰ... ਅਗਲੀ ਖ਼ਬਰ ਨਟਾਸ ਵਲੋਂ ਮਾਸਿਕ ਗਾਰਡਨ ਸਮਰ ਥੀਏਟਰ ਫ਼ੈਸਟੀਵਲ ’ਚ ਪੇਸ਼ 7 ਲਘੂ ਨਾਟਕਾਂ ਨੇ ਪਾਈਆਂ ਧੁੰਮਾਂ
Ad Position 24